ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: UP ’ਚ ਰੋਜ਼ਾਨਾ ਇਕ 'ਹੈਦਰਾਬਾਦ', ਜਵਾਬ ਦੇਣ ਯੋਗੀ: ਪ੍ਰਿਯੰਕਾ ਗਾਂਧੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਪਾਰਟੀ ਦੇ ਸੰਗਠਨ ਦੀ ਬੈਠਕ ਚ ਕਿਹਾ ਕਿ ਯੂਪੀ ਚ ਔਰਤਾਂ ਨਾਲ ਹਰ ਦਿਨ ਹੈਦਰਾਬਾਦ ਵਰਗੇ ਘਿਨੌਣੇ ਅਪਰਾਧ ਹੋ ਰਹੇ ਹਨ। ਅਜਿਹੀ ਸਥਿਤੀ ਚ ਕਾਂਗਰਸੀਆਂ ਨੂੰ ਬਿਲਕੁਲ ਚੁੱਪ ਨਹੀਂ ਬੈਠਣਾ ਚਾਹੀਦਾ। ਦੁਖੀ ਪਰਿਵਾਰਾਂ ਦੇ ਦੁੱਖ ਅਤੇ ਦਰਦ ਨੂੰ ਸਾਂਝਾ ਕਰਨ ਤੇ ਉਨ੍ਹਾਂ ਦੀ ਮੁਸੀਬਤ ਅਤੇ ਸੰਘਰਸ਼ ਦੇ ਸਮੇਂ ਦੇ ਹਿੱਸਦਾਰ ਬਣਨ।

 

ਪ੍ਰਿਯੰਕਾ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਨ੍ਹਾਂ ਘਟਨਾਵਾਂ ਬਾਰੇ ਪੁੱਛਦਿਆਂ ਉਨ੍ਹਾਂ ਨੂੰ ਅੱਗੇ ਆਉਣ ਅਤੇ ਸਰਕਾਰ ਦੇ ਮੁਖੀ ਵਜੋਂ ਜ਼ਿੰਮੇਵਾਰੀ ਲੈਣ ਲਈ ਕਿਹਾ। ਮੀਟਿੰਗ ਦੌਰਾਨ ਨੌਜਵਾਨਾਂ ਅਤੇ ਵਿਦਿਆਰਥੀ ਸੰਗਠਨ ਦੇ ਢਾਂਚੇ ਚ ਤਬਦੀਲੀ 'ਤੇ ਵੀ ਸਹਿਮਤੀ ਬਣੀ।

 

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਰੋਜ਼ਾਨਾ ਜਬਰ ਜਨਾਹ ਦੀਆਂ ਖਬਰਾਂ ਆਉਂਦੀਆਂ ਹਨ। ਦਿਲ ਕੰਬ ਜਾਂਦਾ ਹੈ। ਹੁਣੇ ਉਨਾਓ ਚ ਇਕ ਲੜਕੀ ਨੂੰ ਸਾੜ ਦਿੱਤਾ ਗਿਆ। ਇਕੱਲੇ ਉਨਾਓ ਜ਼ਿਲ੍ਹੇ ਚ ਹੀ 11 ਮਹੀਨਿਆਂ ਚ ਬਲਾਤਕਾਰ ਦੇ ਕਰੀਬ 90 ਮਾਮਲੇ ਸਾਹਮਣੇ ਆਏ ਹਨ। ਆਖ਼ਰਕਾਰ ਸਰਕਾਰ ਇਨ੍ਹਾਂ ਮਾਮਲਿਆਂ ਪ੍ਰਤੀ ਗੰਭੀਰ ਕਿਉਂ ਨਹੀਂ ਹੈ। ਇਹ ਸੋਚਣਾ ਹੋਵੇਗਾ ਕਿ ਦੋਸ਼ੀਆਂ ਦੀ ਹਿੰਮਤ ਇੰਨੇ ਕਿਵੇਂ ਵਧੀ ਹੋਈ ਹੈ?

 

ਵੱਖ-ਵੱਖ ਸ਼ਹਿਰਾਂ ਚ ਬਲਾਤਕਾਰ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਅਪਰਾਧੀਆਂ ਨੂੰ ਸ਼ਹਿ ਦੇ ਰਹੀ ਹੈ। ਮੁੱਖ ਮੰਤਰੀ ਨੂੰ ਅੱਗੇ ਆ ਕੇ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Everyday one Hyderabad in UP answer Yogi Priyanka Gandhi