ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਵੀਐਮ ’ਚੋਂ ਕੀਤੀ ਜਾਂਦੀ ਹੈ ਵੋਟਾਂ ਦੀ ਚੋਰੀ : ਫਾਰੂਕ ਅਬਦੁਲਾ

ਈਵੀਐਮ ’ਚੋਂ ਕੀਤੀ ਜਾਂਦੀ ਹੈ ਵੋਟਾਂ ਦੀ ਚੋਰੀ : ਫਾਰੂਕ ਅਬਦੁਲਾ

ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁਲਾ ਨੇ ਕਿਹਾ ਕਿ ਅੱਜ ਦੇਸ਼ ਖਤਰੇ ‘ਚ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਹਟਾਉਣ ਨਹੀਂ, ਸਗੋਂ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਹਨ।  ਉਹ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਵੱਲੋਂ ਕੋਲਕਾਤਾ ‘ਚ ਕੀਤੀ ਗਈ ਵਿਰੋਧੀ ਪਾਰਟੀਆਂ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਰੈਲੀ ‘ਚ 20 ਤੋਂ ਜ਼ਿਆਦਾ ਵਿਰੋਧੀ ਪਾਰਟੀਆਂ ਦੇ ਆਗੂ ਹਿੱਸਾ ਲੈ ਰਹੇ ਹਨ।

 

ਇਸ ਮੌਕੇ ਫਾਰੂਕ ਅਬਦੁਲਾ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਦੇਸ਼ ‘ਚ ਐਮਰਜੈਂਸੀ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਸ਼ਮੀਰੀ ਲੋਕਾਂ ਦੀ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨੀ ਦੱਸਕੇ ਕਸ਼ਮੀਰ ਦੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। 

 

 

ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਅੱਜ ਹਰ ਥਾਂ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ਰੈਲੀ ’ਚ ਈਵੀਐਮ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲਕੇ ਚੋਣ ਕਮਿਸ਼ਨ ਕੋਲ ਜਾਣਾ ਚਾਹੀਦਾ ਹੈ, ਰਾਸ਼ਟਰਪਤੀ ਨੂੰ ਮਿਲਣਾ ਚਾਹੀਦਾ ਹੈ ਅਤੇ ਇਸ ਵੋਟਿੰਗ ਮਸ਼ੀਨ ਨੂੰ ਖਤਮ ਕਰਾਉਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਇਨ੍ਹਾਂ ਈਵੀਐਮ ’ਚੋਂ ਵੋਟਾਂ ਦੀ ਚੋਰੀ ਕੀਤੀ ਜਾਂਦੀ ਹੈ। 

ਪੂਰੇ ਦੇਸ਼ 'ਚ ਕੋਈ ਵੀ ਪਾਰਟੀ ਈਮਾਨਦਾਰ ਨਹੀਂ ਹੈ : ਪ੍ਰਕਾਸ਼ ਰਾਜ

ਉਨ੍ਹਾਂ ਕਿਹਾ ਕਿ ਇਹ ਤਿੰਨ ਤਲਾਕ ਮੁੱਦੇ ’ਤੇ ਖੜ੍ਹੇ ਹੋ ਗਏ ਗਏ ਹਨ, ਪ੍ਰੰਤੂ ਮਹਿਲਾਵਾਂ ਨੂੰ ਰਾਖਵਾਂਕਰਨ ਦੇਣ ਦੇ ਬਿੱਲ ਨੂੰ ਪਾਸ ਨਹੀਂ ਕਰ ਰਹੇ। ਇਹ ਇਨ੍ਹਾਂ ਦਾ ਦੋਹਰਾ ਚਰਿਤਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: EVMs stolen from voting: Farooq Abdullah