ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ 'ਚ ਸ਼ਾਮਲ ਹੋਈ ਅਲਕਾ ਲਾਂਬਾ, ਪਹਿਲਾਂ ‘ਆਪ’ ਲਈ ਛੱਡਿਆ ਸੀ ਕਾਂਗਰਸ ਨੂੰ

ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਅਲਕਾ ਲਾਂਬਾ ਕਾਂਗਰਸ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਦਿੱਲੀ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਦੀ ਹਾਜ਼ਰੀ ਵਿੱਚ ਇਹ ਮੈਂਬਰਸ਼ਿਪ ਲਈ। ਉਹ ਪਹਿਲਾਂ ਸ਼ੁੱਕਰਵਾਰ ਨੂੰ ਮੈਂਬਰਸ਼ਿਪ ਲੈਣ ਵਾਲੀ ਸੀ, ਪਰ ਕੁਝ ਕਾਰਨਾਂ ਕਰਕੇ ਅਜਿਹਾ ਨਹੀਂ ਹੋ ਸਕਿਆ। ਦੱਸ ਦੇਈਏ ਕਿ ਲਾਂਬਾ ਨੇ ਇੱਕ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

 

ਸ਼ੁੱਕਰਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਪ੍ਰੋਗਰਾਮ ਦੇ ਮੁਲਤਵੀ ਹੋਣ 'ਤੇ ਲਾਂਬਾ ਨੇ ਆਪਣੇ ਟਵਿੱਟਰ 'ਤੇ ਕਿਹਾ ਸੀ ਕਿ ਅੱਜ ਕਿਸੇ ਕਾਰਨ ਕਰਕੇ ਮੇਰੇ ਅਤੇ ਮੇਰੇ ਹੋਰ ਸਾਥੀ ਕਾਂਗਰਸ ਵਿੱਚ ਸ਼ਾਮਲ ਨਹੀਂ ਹੋ ਰਹੇ, ਹੁਣ ਅਸੀਂ ਸਾਰੇ ਕੱਲ੍ਹ ਕਾਂਗਰਸ ਵਿੱਚ ਸ਼ਾਮਲ ਹੋਵਾਂਗੇ। ਤੁਹਾਨੂੰ ਸਾਰਿਆਂ ਨੂੰ ਹੋਈ ਪ੍ਰੇਸ਼ਾਨੀ ਲਈ ਮੈਂ ਮੁਆਫ਼ੀ ਚਾਹੁੰਦੀ ਹਾਂ। ਜੈ ਹਿੰਦ।

 

 

 

 

 

06 ਸਤੰਬਰ ਨੂੰ 'ਆਪ' ਛੱਡਣ ਤੋਂ ਕੁਝ ਘੰਟਿਆਂ ਬਾਅਦ ਲਾਂਬਾ ਨੇ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਆਪਣੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਵੇਗੀ। 

 

2015 ਵਿੱਚ ‘ਆਪ’ ਵਿੱਚ ਸ਼ਾਮਲ ਹੋ ਕੇ ਚਾਂਦਨੀ ਚੌਕ ਵਿਧਾਨ ਸਭਾ ਤੋਂ ਚੋਣ ਲੜਨ ਤੋਂ ਪਹਿਲਾਂ ਲਾਂਬਾ ਨੇ ਕਾਂਗਰਸ ਨਾਲੋਂ ਆਪਣਾ 20 ਸਾਲ ਪੁਰਾਣਾ ਰਿਸ਼ਤਾ ਤੋੜ ਲਿਆ ਸੀ। ਲਾਂਬਾ ਨੂੰ ਦਿੱਲੀ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੇ ਦਲਬਦਲ ਦੇ ਆਧਾਰ ਉੱਤੇ 19 ਸਤੰਬਰ ਨੂੰ  ਆਯੋਗ ਕਰਾਰ ਦਿੱਤਾ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: ex aap mla alka lamba joined congress