ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਫ਼ੌਜੀ ਕੈਪਟਨ ਦੀ ਪਤਨੀ ਕੁਲਦੀਪ ਕੌਰ ਦੀ ਨੌਇਡਾ ’ਚ ਭੇਤ–ਭਰੀ ਮੌਤ

ਨੌਇਡਾ ਦਾ ਉਹ ਮਕਾਨ, ਜਿੱਥੋਂ 60 ਸਾਲਾ ਕੁਲਦੀਪ ਕੌਰ ਦੀ ਲਾਸ਼ ਮਿਲੀ

ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੌਇਡਾ ’ਚ ਇੱਕ ਪੰਜਾਬਣ ਬਜ਼ੁਰਗ ਔਰਤ ਦੀ ਭੇਤ ਭਰੀ ਹਾਲਤ ’ਚ ਮੌਤ ਹੋ ਗਈ ਹੈ। ਉਨ੍ਹਾਂ ਦੀ ਸ਼ਨਾਖ਼ਤ 60 ਸਾਲਾ ਕੁਲਦੀਪ ਕੌਰ ਵਜੋਂ ਹੋਈ ਹੈ।

 

 

ਇਹ ਮ੍ਰਿਤਕ ਦੇਹ ਨੌਇਡਾ ਦੇ ਸੈਕਟਰ–31 ਸਥਿਤ ਇੱਕ ਘਰ ’ਚੋਂ ਮਿਲੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

ਹਾਲੇ ਇਸ ਮਾਮਲੇ ਦੇ ਬਹੁਤੇ ਵੇਰਵੇ ਨਹੀਂ ਮਿਲ ਸਕੇ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਸ੍ਰੀਮਤੀ ਕੁਲਦੀਪ ਕੌਰ ਦੇ ਪਤੀ ਦਾ ਨਾਂਅ ਕੈਪਟਨ ਨਵਜੋਤ ਸਿੰਘ ਹੈ, ਜੋ ਫ਼ੌਜ ’ਚੋਂ ਸੇਵਾ–ਮੁਕਤ ਹੋਏ ਹਨ।

 

 

ਅਜਿਹੀ ਇੱਕ ਹੋਰ ਵਾਰਦਾਤ ਵਿੱਚ 19 ਸਾਲਾ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਇਹ ਲਾਸ਼ ਦੋ ਉੱਚੀਆਂ ਇਮਾਰਤਾਂ ਦੇ ਵਿਚਕਾਰਲੀ ਡੇਢ ਫ਼ੁੱਟ ਥਾਂ ਵਿੱਚ ਧਰਤੀ ਤੋਂ 120 ਫ਼ੁੱਟ ਉੱਤੇ ਫਸੀ ਹੋਈ ਸੀ।

 

 

ਪੁਲਿਸ ਨੂੰ ਪਹਿਲੀ ਨਜ਼ਰੇ ਇਹ ਮਾਮਲਾ ਕਤਲ ਦਾ ਲੱਗਦਾ ਹੈ। ਇਹ ਵਾਰਦਾਤ ਨੌਇਡਾ ਦੇ ਸੈਕਟਰ 76 ਦੀ ਹੈ। ਸ਼ਿਕਾਇਤ ਆਮਰਪਾਲੀ ਸਿਲੀਕੌਨ ਸੁਸਾਇਟੀ ਤੋਂ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਗਈ ਸੀ।

 

 

ਪੁਲਿਸ ਇਨ੍ਹਾਂ ਦੋਵੇਂ ਮਾਮਲਿਆਂ ਦੀ ਤਫ਼ਤੀਸ਼ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex-Captain s wife Kuldeep Kaur found dead in suspicious circumstances