ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਯੈੱਸ ਬੈਂਕ ਦੇ ਸਾਬਕਾ CEO ਰਾਣਾ ਕਪੂਰ ਗ੍ਰਿਫ਼ਤਾਰ

ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਯੈੱਸ ਬੈਂਕ ਦੇ ਸਾਬਕਾ CEO ਰਾਣਾ ਕਪੂਰ ਗ੍ਰਿਫ਼ਤਾਰ

ਯੈੱਸ ਬੈਂਕ ਦੇ ਬਾਨੀ ਤੇ ਸਾਬਕਾ ਸੀਈਓ ਰਾਣਾ ਕਪੂਰ ਉੱਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸ੍ਰੀ ਕਪੂਰ ਨੂੰ ED ਨੇ ਅੱਜ ਐਤਵਾਰ ਵੱਡੇ ਤੜਕੇ 3:00 ਵਜੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਕੱਲ੍ਹ ਸਨਿੱਚਰਵਾਰ ਨੂੰ ਪੁੱਛਗਿੱਛ ਲਈ ਡਾਇਰੈਕਟੋਰੇਟ ਦਫ਼ਤਰ ਲਿਆਂਦਾ ਗਿਆ ਸੀ।

 

 

ਇਨਫ਼ੋਰਸਮੈਂਟ ਡਾਇਰੈਕਟਰ ਨੈ ਸ਼ੁੱਕਰਵਾਰ ਰਾਤੀਂ ਮੁੰਬਈ ਦੇ ਵਰਲੀ ਸਥਿਤ ਸ੍ਰੀ ਰਾਣਾ ਕਪੂਰ ਦੀ ਰਿਹਾਇਸ਼ਗਾਹ ਦੀ ਤਲਾਸ਼ੀ ਲਈ ਸੀ। ਉਨ੍ਹਾਂ ਦੀ ਪਤਨੀ ਬਿੰਦੂ ਤੋਂ ਵੀ ਘੰਟਿਆਂ ਬੱਧੀ ਸਵਾਲ–ਜਵਾਬ ਚੱਲੇ। ਤਿੰਨ ਧੀਆਂ ਸਣੇ ਕਈ ਹੋਰ ਕਾਰੋਬਾਰੀਆਂ ਦੇ ਘਰਾਂ ’ਚ ਵੀ ਛਾਪੇਮਾਰੀ ਤੋਂ ਬਾਅਦ ਪੁੱਛਗਿੱਛ ਹੋਈ।

 

 

ਖ਼ਬਰਾਂ ਮੁਤਾਬਕ ED ਨੂੰ ਪਤਾ ਲੱਗਾ ਹੈ ਕਿ ਯੈੱਸ ਬੈਂਕ ਤੋਂ ਵੱਡਾ ਕਰਜ਼ਾ ਲੈ ਕੇ DHFL ਨੇ ਸ੍ਰੀ ਰਾਣਾ ਦੀ ਹੀ ਇੱਕ ਕੰਪਨੀ ਨੂੰ 600 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ।

ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਯੈੱਸ ਬੈਂਕ ਦੇ ਸਾਬਕਾ CEO ਰਾਣਾ ਕਪੂਰ ਗ੍ਰਿਫ਼ਤਾਰ

 

ED ਇਸ ਵੇਲੇ ਸ੍ਰੀ ਰਾਣਾ ਕਪੂਰ ਦੇ ਪਰਿਵਾਰ ਨਾਲ ਸਬੰਧ ਰੱਖਣ ਵਾਲੀਆਂ ਕੁਝ ਹੋਰ ਕੰਪਨੀਆਂ ਵਿਚਾਲੇ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਲੈਣ–ਦੇਣ ਦੀ ਵੀ ਜਾਂਚ ਕਰ ਰਿਹਾ ਹੈ। ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਮਾਮਲੇ ’ਚ ਸ੍ਰੀ ਰਾਣਾ ਕਪੂਰ ਨੂੰ ਸਨਿੱਚਰਵਾਰ ਦੁਪਹਿਰ ਸਮੇਂ ਬਾਲਾਰਡ ਐਸਟੇਟ ਸਥਿਤ ਏਜੰਸੀ ਦਫ਼ਤਰ ’ਚ ਲਿਆਂਦਾ ਗਿਆ ਸੀ।

 

 

ਉਨ੍ਹਾਂ ਤੋਂ ਯੈੱਸ ਬੈਂਕ ਵੱਲੋਂ ਵੱਡੀਆਂ ਕੰਪਨੀਆਂ ਨੂੰ ਦਿੱਤੇ ਗਏ ਜੋਖਮ–ਕਰਜ਼ੇ ਬਾਰੇ ਪੁੱਛਗਿੱਛ ਹੋਈ। ਯੈੱਸ ਬੈਂਕ ਨੇ ਵੋਡਾਫ਼ੋਨ, ਡੀਐੱਚਐੱਫ਼ਐੱਲ, ਐੱਸਐੱਲ ਅਤੇ ਅਨਿਲ ਅੰਬਾਨੀ ਦੀਆਂ ਸੰਕਟਗ੍ਰਸਤ ਕੰਪਨੀਆਂ ਨੂੰ ਕਰਜ਼ੇ ਦਿੱਤੇ। ਈਡੀ ਦੇ ਅਧਿਕਾਰੀਆਂ ਮੁਤਾਬਕ ਸ੍ਰੀ ਕਪੂਰ ਵਿਰੁੱਧ ਮਾਮਲਾ ਘੁਟਾਲੇ ਤੋਂ ਪ੍ਰਭਾਵਿਤ DHFL ਨਾਲ ਜੁੜਿਆ ਹੋਇਆ ਹੈ ਕਿਉਂਕਿ ਬੈਂਕ ਵੱਲੋਂ ਕੰਪਨੀ ਨੂੰ ਦਿੱਤਾ ਗਿਆ ਕਰਜ਼ਾ ਐੱਨਪੀਏ ਐਲਾਨ ਦਿੱਤਾ ਗਿਆ ਹੈ।

 

 

ਸ੍ਰੀ ਕਪੂਰ ਵਿਰੁੱਧ ਮਨੀ–ਲਾਂਡਰਿੰਗ ਭਾਵ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਨਾਲ ਸਬੰਧਤ ਕਾਨੂੰਨ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਕੁਝ ਕਾਰਪੋਰੇਟ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਤੇ ਕਥਿਤ ਤੌਰ ’ਤੇ ਰਿਸ਼ਵਤ ਵਜੋਂ ਕੁਝ ਰਕਮ ਸ੍ਰੀ ਕਪੂਰ ਦੀ ਪਤਨੀ ਦੇ ਖਾਤਿਆਂ ’ਚ ਜਮ੍ਹਾ ਕੀਤੇ ਜਾਣ ਦੇ ਸਬੰਧ ਵਿੱਚ ਸ੍ਰੀ ਰਾਣਾ ਦੀ ਭੂਮਿਕਾ ਦੀ ਜਾਂਚ ਵੀ ਕਰ ਰਹੀ ਹੈ।

 

 

ਅਧਿਕਾਰੀਆਂ ਨੇ ਕਿਹਾ ਕਿ ਹੋਰ ਕਥਿਤ ਬੇਨਿਯਮੀਆਂ ਵੀ ਜਾਂਚ ਦੇ ਘੇਰੇ ’ਚ ਹਨ। ਇਸ ਵਿੱਚੋਂ ਇੱਕ ਮਾਮਲਾ ਉੱਤਰ ਪ੍ਰਦੇਸ਼ ਬਿਜਲੀ ਨਿਗਮ ਨਾਲ ਕਥਿਤ ਪੀਐੱਫ਼ ਧੋਖਾਧੜੀ ਨਾਲ ਵੀ ਸਬੰਧਤ ਹੈ। ਸੀਬੀਆਈ ਨੇ ਪਿੱਛੇ ਜਿਹੇ ਉੱਤਰ ਪ੍ਰਦੇਸ਼ ’ਚ 2,267 ਕਰੋੜ ਰੁਪਏ ਦੇ ਮੁਲਾਜ਼ਮਾਂ ਦੇ ਪ੍ਰਾਵੀਡੈ਼ਟ ਫ਼ੰਡ ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਹੈ; ਜਿੱਥੇ ਬਿਜਲੀ ਖੇਤਰ ਦੇ ਕਰਮਚਾਰੀਆਂ ਦੀ ਮਿਹਨਤ ਦੀ ਕਮਾਈ ਨੂੰ DHFL ਵਿੱਚ ਨਿਵੇਸ਼ ਕੀਤਾ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex CEO of Yes Bank arrested after many hours of questioning