ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਾਬਕਾ IAS ਸ਼ਾਹ ਫ਼ੈਸਲ ਨੇ ਜੰਮੂ–ਕਸ਼ਮੀਰ ’ਚ ਬਣਾਈ ਨਵੀਂ ਪਾਰਟੀ

​​​​​​​ਸਾਬਕਾ ਆਈਏਐੱਸ ਸ਼ਾਹ ਫ਼ੈਸਲ ਨੇ ਜੰਮੂ–ਕਸ਼ਮੀਰ ’ਚ ਬਣਾਈ ਨਵੀਂ ਪਾਰਟੀ

ਸਾਬਕਾ ਆਈਏਐੱਸ (IAS) ਅਧਿਕਾਰੀ ਸ਼ਾਹ ਫ਼ੈਸਲ ਨੇ ਅੱਜ ਐਤਵਾਰ ਨੂੰ ਸ੍ਰੀਨਗਰ ਵਿਖੇ ਇੱਕ ਭਰਵੀਂ ਜਨਤਕ ਰੈਲੀ ਦੌਰਾਨ ਇੱਕ ਨਵੀਂ ਸਿਆਸੀ ਪਾਰਟੀ ‘ਜੰਮੂ ਐਂਡ ਕਸ਼ਮੀਰ ਪੀਪਲ’ਜ਼ ਮੂਵਮੈਂਟ’ (JKPM) ਸ਼ੁਰੂ ਕਰਨ ਦਾ ਐਲਾਨ ਕੀਤਾ। ਸਮੁੱਚੀ ਕਸ਼ਮੀਰ ਵਾਦੀ ਤੋਂ ਲੋਕ ਇਸ ਨਵੀਂ ਪਾਰਟੀ ਦੀ ਲਾਂਚਿੰਗ ਮੌਕੇ ਪੁੱਜੇ ਹੋਏ ਸਨ। ਇਸ ਪਾਰਟੀ ਨੂੰ ਇੱਕ ਬੇਹੱਦ ਦਿਲਚਸਪ ਨਾਅਰਾ ‘ਹਵਾ ਬਦਲੇਗੀ’ ਦਿੱਤਾ ਗਿਆ ਹੈ ।

 

 

ਅੱਜ ਦੀ ਇਸ ਰੈਲੀ ਦੀ ਖ਼ਾਸੀਅਤ ਇਹ ਸੀ ਕਿ ਇੱਥੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਵਿਦਿਆਰਥੀ ਆਗੂ ਸ਼ਹਿਲਾ ਰਾਸ਼ਿਦ ਤੇ ਸੂਬੇ ਤੋਂ ਦੂਰੋ–ਦੂਰੋਂ ਆਏ ਵੱਖੋ–ਵੱਖਰੇ ਧਰਮਾਂ ਦੇ ਲੋਕ ਮੌਜੂਦ ਸਨ। ਨਵੀਂ ਪਾਰਟੀ ਦੀ ਸ਼ੁਰੂਆਤ ਲਈ ਰਾਜਬਾਗ਼ ਇਲਾਕੇ ’ਚ ਗਿੰਡਨ ਪਾਰਕ ਨਾਂਅ ਦੀ ਜਗ੍ਹਾ ਰੱਖੀ ਗਈ ਸੀ। ਉੱਥੇ ਚੁਫ਼ੇਰੇ ਫ਼ੈਸਲ ਦੀਆਂ ਤਸਵੀਰਾਂ ਵਾਲੇ ਬੈਨਰ ਤੇ ਚਿੱਟੇ ਰੰਗ ਦੇ ਝੰਡੇ ਲੱਗੇ ਹੋਏ ਸਨ।

 

 

ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਆਏ ਜ਼ਿਆਦਾਤਰ ਨੌਜਵਾਨ ਹੀ ਸਨ। ਉਨ੍ਹਾਂ ਰੈਲੀ ਨੂੰ ਸੰਬੋਧਲ ਕਰਦਿਆਂ ਕਿਹਾ ਕਿ – ‘ਮੈਂ 10 ਸਾਲ ਪਹਿਲਾਂ ਸਿਵਲ ਸਰਵਿਸੇਜ਼ ਵਿੱਚ ਭਰਤੀ ਹੋਇਆ ਸਾਂ। ਪਰ ਛੇਤੀ ਹੀ ਮੈਂ ਮਹਿਸੂਸ ਕਰ ਲਿਆ ਸੀ ਕਿ ਇੱਕ ਡਾਕਟਰ ਵਜੋਂ ਮੇਰਾ ਡਾਇਓਗਨੌਸਿਸ (ਰੋਗ ਦੀ ਤਸ਼ਖ਼ੀਸ) ਗ਼ਲਤ ਸੀ।’

 

 

ਸ਼ਾਹ ਫ਼ੈਸਲ ਨੇ ਕਿਹਾ ਕਿ – ‘ਪਹਿਲਾਂ ਮੇਰਾ ਮੰਨਣਾ ਸੀ ਕਿ ਆਮ ਲੋਕਾਂ ਤੱਕ ਸੜਕਾਂ, ਬਿਜਲੀ ਤੇ ਪੀਣ ਵਾਲਾ ਸਾਫ਼ ਪਾਣੀ ਪਹੁੰਚਾ ਕੇ ਅਸੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲ ਦੇਵਾਂਗੇ। ਪਰ ਮੈਂ ਬਾਅਦ ਵਿੱਚ ਸਮਝਿਆ ਕਿ ਜਦੋਂ ਤੱਕ ਕਸ਼ਮੀਰ ਦੇ ਨੌਜਵਾਨ ਲਗਾਤਾਰ ਡਰ ਦੇ ਮਾਹੌਲ ਵਿੱਚ ਰਹਿਣਗੇ, ਜਦ ਤੱਕ ਸਾਡੀਆਂ ਮਾਵਾਂ ਤੇ ਭੈਣਾਂ ਆਪਣਾ ਸਵੈਮਾਣ ਗੁਆਉਂਦੀਆਂ ਰਹਿਣਗੀਆਂ ਤੇ ਇੱਥੇ ਕੁਝ ਨਹੀਂ ਹੋ ਸਕਣਾ।’

 

 

ਸ਼ਾਹ ਫ਼ੈਸਲ ਨੇ ਅੱਗੇ ਕਿਹਾ,‘ਸੁਭਾਵਕ ਤੌਰ ’ਤੇ ਹਰੇਕ ਨਵੇਂ ਵਿਚਾਰ ਦਾ ਵਿਰੋਧ ਵੀ ਜ਼ਰੂਰ ਹੁੰਦਾ ਹੈ। ਹਰੇਕ ਇਨਕਲਾਬ ਨੂੰ ਵੀ ਘਟਾ ਕੇ ਵੇਖਿਆ ਜਾਂਦਾ ਹੈ, ਜਦੋਂ ਅਜਿਹੇ ਸਮੇਂ ਦੀ ਸ਼ੁਰੂਆਤ ਹੁੰਦੀ ਹੈ। ਕੁਝ ਲੋਕ ਸਾਨੂੰ ਫ਼ੌਜ ਦੇ ਏਜੰਟ ਆਖ ਰਹੇ ਹਨ, ਮੈਂ ਹਰ ਤਰ੍ਹਾਂ ਦੀ ਆਲੋਚਨਾ ਝੱਲਣ ਲਈ ਤਿਆਰ ਹਾਂ ਪਰ ਅਸੀਂ ਇੱਕ ਨਵੇਂ ਕੱਲ੍ਹ ਵੱਲ ਲਗਾਤਾਰ ਤੇ ਬੇਰੋਕ ਅੱਗੇ ਵਧਦੇ ਰਹਾਂਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EX IAS Shah Faesal forms new Party in J and K