ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਨਗਰ ਦੀ ਮਸਜਿਦ 'ਚ ਅੱਤਵਾਦੀ ਕਮਾਂਡਰ ਰਹਿ ਚੁੱਕੇ ਮੌਲਵੀ ਦਾ ਕਤਲ 

ਸ੍ਰੀਨਗਰ ਦੀ ਇੱਕ ਮਸਜਿਦ ਵਿੱਚ ਸਾਬਕਾ ਅੱਤਵਾਦੀ ਕਮਾਂਡਰ ਤੇ ਮਸ਼ਹੂਰ ਮੌਲਵੀ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਪਛਾਣ 80 ਸਾਲਾ ਅਬਦੁੱਲ ਗਨੀ ਡਾਰ ਉਰਫ ਅਬਦੁੱਲਾ ਗ਼ਜ਼ਾਲੀ ਵਜੋਂ ਹੋਈ ਹੈ। ਉਹ ਪ੍ਰਮੁਖ ਅਹਲੇ ਹਦੀਸ ਮੌਲਵੀ ਸਨ ਅਤੇ ਅੱਤਵਾਦੀ ਸੰਗਠਨ ਤਹਿਰੀਕ-ਉਲ-ਮੁਜਾਹਿਦੀਨ ਦੇ ਬਾਨੀ ਮੈਂਬਰਾਂ ਵਿੱਚੋਂ ਇਕ ਸੀ।

 

ਪੁਲਿਸ ਨੇ ਦੱਸਿਆ ਕਿ ਉਨ੍ਹਾਂ ‘ਤੇ ਮਸਜਿਦ ਦੇ ਅੰਦਰ ਕਿਸੀ ਤਿੱਖੀ ਚੀਜ਼ ਨਾਲ ਹਮਲਾ ਕੀਤਾ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜੰਮੂ ਕਸ਼ਮੀਰ ਪੁਲਿਸ ਮਸਜਿਦ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

 

ਸ੍ਰੀਨਗਰ ਦੇ ਐਸਐਸਪੀ ਹਸੀਬ ਮੁਗਲ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸਬੂਤ ਇਕੱਠੇ ਕਰ ਰਹੇ ਹਾਂ।

 

ਡਾਰ ਜਮੀਅਤ ਅਹਲੇ ਹਦੀਸ ਦੇ ਮੁਖੀ ਮੌਲਾਨਾ ਸ਼ੌਕਤ ਦੀ ਹੱਤਿਆ ਦਾ ਸਹਿ ਮੁਲਜ਼ਮ ਸੀ, ਜੋ ਸਾਲ 2011 ਦੇ ਧਮਾਕੇ ਦੌਰਾਨ ਮਾਰਿਆ ਗਿਆ ਸੀ। ਇਸ ਕੇਸ ਵਿੱਚ ਉਸ ਨੂੰ 2015 ਵਿੱਚ ਜ਼ਮਾਨਤ ਮਿਲੀ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex militant commander cleric Abdul Ghani Dar found dead in Srinagar mosque