ਭਾਰਤ ਵਿਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਇਕ ਵਿਵਾਦਤ ਬਿਆਨ ਵਿਚ ਕਿਹਾ ਕਿ 2016 ਵਿਚ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਬਾਅਦ ਉਨ੍ਹਾਂ ਪ੍ਰਮੁੱਖ ਸੋਸ਼ਲਾਈਟ–ਕਾਲਮਨਿਸਟ ਸ਼ੋਭਾ ਡੇ ਤੋਂ ਜੰਮੂ ਕਸ਼ਮੀਰ ਵਿਚ ਜਨਮਤ ਸੰਗ੍ਰਹਿ ਦੇ ਪੱਖ ਵਿਚ ਵਕਾਲਤ ਕਰਵਾਈ। ਹਾਲਾਂਕਿ ਡੇ ਨੇ ਇਸ ਦਾਅਵੇ ਦਾ ਖੰਡਨ ਕੀਤਾ।
ਪਾਕਿਸਤਾਨੀ ਬਲੌਗ ਫਰਹਾਨ ਵਿਰਕ ਨੂੰ ਦਿੱਤੀ ਇਕ ਇੰਟਰਵਿਊ ਵਿਚ ਭਾਰਤ ਵਿਚ ਪਾਕਿਸਤਾਨ ਦੇ ਸਾਬਕਾ ਹਾਈਕਮਿਸ਼ਨਰ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਵੁਰਹਾਨ ਵਾਨੀ ਦੀ ਮੌਤ ਬਾਅਦ ਕਿਸ ਤਰ੍ਹਾਂ ਪੇਲੇਟ ਗਨ ਦੀ ਵਰਤੋਂ ਕੀਤੀ ਗਈ ਅਤੇ ਕਸ਼ਮੀਰ ਉਤੇ ਆਰਥਿਕ ਪਾਬੰਦੀ ਲਗਾ ਦਿੱਤੀ ਗਈ, ਜਿਸ ਨਾਲ ਕਸ਼ਮੀਰ ਦੀ ਅਰਥਵਿਵਸਥਾ ਨਸ਼ਟ ਹੋ ਗਈ ਅਤੇ ਭਾਰਤ ਵਿਚ ਇਸ ਬਾਰੇ ਵਿਚ ਕੋਈ ਬੋਲਣ ਵਾਲਾ ਨਹੀਂ ਸੀ।
ਉਨ੍ਹਾਂ ਕਿਹਾ ਕਿ ਮੇਰੀ ਲਈ ਇਹ ਚੁਣੌਤੀਪੂਰਣ ਕੰਮ ਸੀ ਕਿ ਕਿਸੇ ਪੱਤਰਕਾਰ ਨੂੰ ਇਸ ਗੱਲ ਲਈ ਮਨਾਇਆ ਜਾਵੇ ਕਿ ਉਹ ਕਸ਼ਮੀਰੀਆਂ ਦੇ ਖੁਦ ਦੇ ਫੈਸਲੇ ਲੈਣ ਦੇ ਅਧਿਕਾਰ ਨੂੰ ਲੈ ਕੇ ਅਖਬਾਰ ਵਿਚ ਲਿਖੇ। ਆਖਿਰਕਾਰ ਮੈਨੂੰ ਮਹਿਲਾ ਪੱਤਰਕਾਰ ਸ਼ੋਭਾ ਡੇ ਮਿਲੀ। ਮੈਂ ਉਨ੍ਹਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸਮਝਾਇਆ। ਉਨ੍ਹਾਂ ਆਲੇਖ ਦੇ ਅੰਤ ਵਿਚ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਜਨਮਤ ਸੰਗ੍ਰਹ ਰਾਹੀਂ ਕਸ਼ਮੀਰ ਮਸਲੇ ਦਾ ਹਮੇਸ਼ਾ ਲਈ ਹੱਲ ਕੀਤਾ ਜਾਵੇ।
ਬਾਸਿਤ ਦੇ ਦਾਅਵੇ ਉਤੇ ਪ੍ਰਤੀਕਿਰਿਆ ਵਿਚ ਸ਼ੋਭਾ ਡੇ ਨੇ ਕਿਹਾ ਕਿ ਉਹ ਨਾ ਸਿਰਫ ਉਨ੍ਹਾਂ ਨੂੰ, ਸਗੋਂ ਭਾਰਤ ਨੂੰ ਬਦਨਾਮ ਕਰਨ ਲਈ ਇਕ ਕਹਾਣੀ ਘੜ ਰਿਹਾ ਹੈ।