ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ (EOW) ਨੇ ਵੀਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ।
ਦਸੰਬਰ 2018 ਵਿੱਚ ਰਿਲੀਗੇਅਰ ਇੰਟਰਪ੍ਰਾਈਜ਼ ਲਿਮਟਿਡ (REL) ਦੀ ਸਹਾਇਕ ਕੰਪਨੀ ਰੈਲੀਗੇਅਰ ਫਿਨਫੇਸਟ (RFL) ਦੇ ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਕੰਪਨੀ ਨੇ ਇਹ ਸ਼ਿਕਾਇਤ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ ਵਿੱਚ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਮੋਹਨ ਸਿੰਘ ਖ਼ਿਲਾਫ਼ ਕੀਤੀ ਸੀ।
ਉਸ ਸ਼ਿਕਾਇਤ ਵਿੱਚ ਐਕਸ ਸੀਐਮਡੀ ਸੁਨੀਲ ਗੋਧਵਾਨੀ ਦਾ ਵੀ ਨਾਮ ਸੀ। ਉਨ੍ਹਾਂ 'ਤੇ ਧੋਖਾਧੜੀ ਅਤੇ 740 ਕਰੋੜ ਰੁਪਏ ਦੇ ਫੰਡਾਂ ਦੇ ਘੁਟਾਲੇ ਦੀ ਸ਼ਿਕਾਇਤ ਕੀਤੀ ਗਈ ਸੀ।