ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦਾ ਸ਼ਾਨਦਾਰ ਪ੍ਰਦਰਸ਼ਨ, ਮੇਅਰ ਦੇ 7 ’ਚੋਂ 5 ਅਹੁਦੇ ਜਿੱਤੇ, ਕਾਂਗਰਸ 2 ’ਤੇ

ਉਤਰਾਖੰਡ ਦੀਆਂ ਲੋਕਲ ਬਾਡੀ ਚੋਣਾਂ ਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਜਪਾ ਨੇ ਲੋਕਲ ਬਾਡੀ ਚੋਣਾਂ ਚ 7 ਚੋਂ 5 ਮੇਅਰ ਅਹੁਦਿਆਂ ਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੇ ਨਿਗਮਾਂ ਦੇ 2 ਮੇਅਰ ਅਹੁਦਿਆਂ ਤੇ ਸਫਲਤਾ ਪ੍ਰਾਪਤ ਕੀਤੀ ਹੈ। ਨਗਰ ਪੰਚਾਇਤਾਂ ਦੇ ਪ੍ਰਧਾਨ ਅਹੁਦੇ ਤੇ ਵੀ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18 ਨਗਰਾਂ ਚ ਸਫਲਤਾ ਹਾਸਿਲ ਕੀਤੀ।

 

ਦੂਜੇ ਪਾਸੇ ਕਾਂਗਰਸ ਨੂੰ ਸਿਰਫ 7 ਅਤੇ ਆਜ਼ਾਦ ਉਮੀਦਵਾਰਾਂ ਨੂੰ 12 ਅਹੁਦਿਆਂ ਤੇ ਸਫਲਤਾ ਮਿਲੀ ਹੈ। ਕੁੱਲ ਮਿਲਾ ਕੇ ਮਿਊਂਸੀਪਾਲਟੀ ਚ ਕਾਂਗਰਸ ਦਾ ਪ੍ਰਦਰਸ਼ਨ ਚੰਗਾ ਰਿਹਾ। ਕਾਂਗਰਸ 14 ਮਿਊਂਸੀਪਾਲਟੀ ਚ ਪ੍ਰਧਾਨ ਦੀ ਕੁਰਸੀ ਤੇ ਜਿੱਤਣ ਚ ਕਾਮਯਾਬ ਰਹੀ। ਭਾਜਪਾ ਨੂੰ 13 ਹੋਰ ਆਜ਼ਾਦ ਉਮੀਦਵਾਰਾਂ ਨੂੰ 11 ਮਿਊਂਸੀਪਾਲਟੀ ਚ ਕਾਮਯਾਬੀ ਮਿਲੀ ਹੈ।

 

 

ਮਿਊਂਸੀਪਾਲਟੀ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਅਹੁਦੇ ਤੇ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਤੋਂ ਜਿ਼ਆਦਾ ਚ ਸਫਲਤਾ ਪ੍ਰਾਪਤ ਕੀਤੀ ਹੈ। ਜਦਕਿ ਵਾਰਡ ਮੈਂਬਰ ਦੇ ਅਹੁਦਿਆਂ ਤੇ ਆਜ਼ਾਦ ਉਮੀਦਵਾਰਾਂ ਨੇ ਭਾਜਪਾ ਅਤੇ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ। ਹੁਣ ਤੱਕ ਐਲਾਨੇ ਨਤੀਜਿਆਂ ਚ ਦੋਵੇਂ ਪਾਰਟੀਆਂ ਮਿਲ ਕੇ ਵੀ ਆਜ਼ਾਦ ਉਮੀਦਵਾਰਾਂ ਦੇ ਬਰਾਬ ਸੀਟਾਂ ਨਹੀਂ ਜਿੱਤ ਸਕੀਆਂ ਹਨ।

 

ਹੁਣ ਤੱਕ ਐਲਾਨੇ 67 ਨਤੀਜਿਆਂ ਚ ਭਾਜਪਾ 27 ਸ਼ਹਿਰੀ ਲੋਕਲ ਬਾਡੀ ਚੋਣਾਂ ਚ ਪ੍ਰਧਾਨ ਬਣਾਉਣ ਚ ਕਾਮਯਾਬ ਰਹੀ ਹੈ। 21 ਲੋਕਲ ਬਾਡੀ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ ਜਦਕਿ ਕਾਂਗਰਸ ਨੂੰ 19 ਲੋਕਲ ਬਾਡੀ ਚੋਣਾਂ ਚ ਪ੍ਰਧਾਨ ਅਹੁਦੇ ਤੇ ਜਿੱਤ ਪ੍ਰਾਪਤ ਕਰਨ ਚ ਸਫਲਤਾ ਮਿਲੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Excellent performance of the BJP winning 5 of the 7 positions of mayor Congress 2