ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੰਤਨਾਗ ਮੁਕਾਬਲੇ ’ਚ ਦੋ ਅੱਤਵਾਦੀ ਮਾਰ ਮੁਕਾਏ, ਇੱਕ ਫ਼ੌਜੀ ਜਵਾਨ ਸ਼ਹੀਦ

ਅਨੰਤਨਾਗ ’ਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਗੋਲੀਬਾਰੀ। ਤਸਵੀਰ: ANI

ਜੰਮੂ–ਕਸ਼ਮੀਰ ਸੂਬੇ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਇਸ ਵੇਲੇ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਗੋਲੀਬਾਰੀ ਦਾ ਆਦਾਨ–ਪ੍ਰਦਾਨ ਜਾਰੀ ਹੈ।  ਪਿੰਡ ਵਘਾਮਾ 'ਚ ਹੋਏ ਇਸ ਮੁਕਾਬਲੇ 'ਚ ਜਿੱਥੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਉਣ ਵਿੱਚ ਸਫ਼ਲਤਾ ਮਿਲੀ ਹੈ, ਉੱਥੇ ਇੱਕ ਫ਼ੌਜੀ ਜਵਾਨ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ ਹੈ।

 

 

ਫ਼ੌਜੀ ਜਵਾਨ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਪਰ ਬਾਅਦ 'ਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਹ ਦਮ ਤੋੜ ਗਿਆ।

 

 

ਇਸੇ ਦੌਰਾਨ ਕਸ਼ਮੀਰ ਵਾਦੀ ’ਚੋਂ ਇੱਕ ਚੰਗੀ ਖ਼ਬਰ ਇਹ ਵੀ ਮਿਲੀ ਹੈ ਕਿ ਪੁਲਵਾਮਾ ਦੇ ਦੋ ਨੌਜਵਾਨ ਕੁਝ ਸਥਾਨਕ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਉੱਦਮਾਂ ਸਦਕਾ ਮੁੱਖਧਾਰਾ ’ਚ ਪਰਤ ਆਏ ਹਨ। ਦੋਵੇਂ ਨੌਜਵਾਨਾਂ ਦੀ ਸ਼ਨਾਖ਼ਤ ਜਾਣਬੁੱਝ ਕੇ ਗੁਪਤ ਰੱਖੀ ਗਈ ਹੈ।

 

 

ਕੱਲ੍ਹ ਵੀ ਅੱਤਵਾਦੀਆਂ ਨਾਲ ਮੁਕਾਬਲੇ ਦੀਆਂ ਦੋ ਵੱਖੋ–ਵੱਖਰੀਆਂ ਵਾਰਦਾਤਾਂ ਦੌਰਾਨ ਅਨੰਤਨਾਗ ਵਿੱਚ ਗੋਲੀਬਾਰੀ ਦੇ ਅਜਿਹੇ ਆਦਾਨ–ਪ੍ਰਦਾਨ ਦੌਰਾਨ ਹੀ ਫ਼ੌਜ ਦੇ ਇੱਕ ਮੇਜਰ ਸ਼ਹੀਦ ਹੋ ਗਏ ਸਨ ਤੇ ਛੇ ਹੋਰ ਜਵਾਨ ਫੱਟੜ ਸਨ।

 

 

ਸ਼ਹੀਦ ਹੋਏ ਮੇਜਰ ਦੀ ਸ਼ਨਾਖ਼ਤ ਕੇਤਨ ਸ਼ਰਮਾ (31) ਵਜੋਂ ਹੋਈ ਹੈ। ਉਹ 19 ਰਾਸ਼ਟਰੀ ਰਾਈਫ਼ਲਜ਼ ਨਾਲ ਸਬੰਧਤ ਰਹੇ ਸਨ ਤੇ ਮੇਰਠ (ਉੱਤਰ ਪ੍ਰਦੇਸ਼) ਦੇ ਜੰਮਪਲ਼ ਸਨ। ਇੱਛਾਬਲ ਦੇ ਪਿੰਡ ਬਦੂਰਾ ਵਿਖੇ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਇੱਕ ਸ਼ੱਕੀ ਵਿਦੇਸ਼ੀ ਅੱਤਵਾਦੀ ਮਾਰਿਆ ਗਿਆ ਸੀ।

 

 

ਪੁਲਵਾਮਾ ਲਾਗੇ ਅੱਤਵਾਦੀਆਂ ਨੇ ਇੱਕ ਫ਼ੌਜੀ ਵਾਹਨ ਨੂੰ ਨਿਸ਼ਾਨਾ ਬਣਾ ਕੇ ਇੱਕ ਕਾਰ ਬੰਬ ਧਮਾਕਾ ਕੀਤਾ ਸੀ, ਜਿਸ ਵਿੱਚ ਦੋ ਰਾਹਗੀਰ ਜ਼ਖ਼ਮੀ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Exchange of fire underway between security forces and terrorists in Anantnag