ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਗੈਂਗਰੇਪ–ਕਤਲ ਕੇਸ: ਪਵਨ ਜੱਲਾਦ 30 ਜਨਵਰੀ ਨੂੰ ਪੁੱਜੇਗਾ ਤਿਹਾੜ

ਦਿੱਲੀ ਗੈਂਗਰੇਪ–ਕਤਲ ਕੇਸ: ਪਵਨ ਜੱਲਾਦ 30 ਜਨਵਰੀ ਨੂੰ ਪੁੱਜੇਗਾ ਤਿਹਾੜ

2012 ਦੇ ਦਿੱਲੀ ਗੈਂਗਰੇਪ ਤੇ ਕਤਲ ਦੇ ਮਾਮਲੇ ’ਚ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਪਵਨ ਜੱਲਾਦ ਤਿਹਾੜ ਜੇਲ੍ਹ ’ਚ ਬਣੇ ਫ਼ਲੈਟ ’ਚ ਰੁਕੇਗਾ। ਤਿਹਾੜ ਜੇਲ੍ਹ ਮੁੱਖ ਦਫ਼ਤਰ ਤੋਂ ਸਿਰਫ਼ ਕੁਝ ਕਦਮ ਦੀ ਦੂਰੀ ਉੱਤੇ ਸੈਮੀ–ਓਪਨ ਜੇਲ੍ਹ ਦੇ ਇੱਕ ਫ਼ਲੈਟ ’ਚੋਂ ਤਿੰਨ ਕੈਦੀਆਂ ਨੁੰ ਦੂਜੇ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

 

 

ਸੂਤਰਾਂ ਦਾ ਕਹਿਣਾ ਹੈ ਕਿ ਇਹ ਕਮਰਾ ਜੱਲਾਦ ਪਵਨ ਲਈ ਖ਼ਾਲੀ ਕਰਵਾਇਆ ਗਿਆ ਹੈ। ਇਸ ਕਮਰੇ ਵਿੱਚ ਉਸ ਦੇ ਠਹਿਰਨ ਦਾ ਇੰਤਜ਼ਾਮ ਕੀਤਾ ਜਾਵੇਗਾ। ਦੱਸਿਆ ਗਿਆ ਹੈ ਕਿ ਪਵਨ ਲਈ ਇੱਕ ਫ਼ੋਲਡਿੰਗ ਬੈੱਡ, ਰਜ਼ਾਈ ਤੇ ਗੱਦੇ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਉਸ ਲਈ ਭੋਜਨ ਕੈਂਟੀਨ ’ਚ ਤਿਆਰ ਕੀਤਾ ਜਾਵੇਗਾ।

 

 

ਪਵਨ ਆਉਂਦੀ 30 ਜਨਵਰੀ ਭਾਵ ਅਗਲੇ ਵੀਰਵਾਰ ਨੂੰ ਤਿਹਾੜ ਜੇਲ੍ਹ ਪੁੱਜ ਜਾਵੇਗਾ ਤੇ 1 ਫ਼ਰਵਰੀ ਦੁਪਹਿਰ ਤੱਕ ਉੱਥੇ ਹੀ ਰਹੇਗਾ।

 

 

ਸੂਤਰਾਂ ਨੇ ਦੱਸਿਆ ਕਿ ਤਿੰਨ ਨੰਬਰ ਜੇਲ੍ਹ ’ਚ ਬੰਦ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਮਾਮਲੇ (ਇਸ ਨੂੰ ਜ਼ਿਆਦਾਤਰ ਮੀਡੀਆ ਨਿਰਭਯਾ ਕੇਸ ਵੀ ਆਖਦਾ ਹੈ) ਦੇ ਚਾਰੇ ਦੋਸ਼ੀਆਂ ਮੁਕੇਸ਼, ਅਕਸ਼ੇ, ਪਵਨ ਤੇ ਵਿਨੇ ਦੀ ਮੰਗਲਵਾਰ ਸਵੇਰੇ 11 ਵਜੇ ਜੇਲ੍ਹ ਦੇ ਹਸਪਤਾਲ ’ਚ ਮੈਡੀਕਲ ਜਾਂਚਾ ਕਰਵਾਈ ਗਈ।

 

 

ਸਵੇਰੇ ਵਿਨੇ ਨੇ ਆਪਣੇ ਢਿੱਡ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ। ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤੇ ਦਵਾਈ ਦਿੱਤੀ। ਇਸ ਬਾਰੇ ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਾਮ ਨੂੰ ਵੀ ਚਾਰੇ ਦੋਸ਼ੀਆਂ ਦੀ ਜਾਂਚ ਕਰਵਾਈ ਗਈ। ਉਨ੍ਹਾਂ ਸਭਨਾਂ ਦੀ ਰਿਪੋਰਟ ਠੀਕ ਆਈ ਹੈ।

 

 

ਮੰਗਲਵਾਰ ਰਾਤੀਂ ਚਾਰੇ ਦੋਸ਼ੀਆਂ ਦੀ ਸੁਰੱਖਿਆ ਲਈ ਸੈੱਲ ਦੇ ਆਲੇ–ਦੁਆਲੇ ਚਾਰ–ਚਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਵਿੱਚ ਜੇਲ੍ਹ ਦੇ ਵਾਰਡਨ ਤੇ ਟੀਐੱਸਪੀ ਦੇ ਪੁਲਿਸ ਮੁਲਾਜ਼ਮ ਸ਼ਾਮਲ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Executioner Pawan to come to Tihar Jail on 30th January for Delhi Gang Rape Murder Convicts