ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਹਿਰਾਂ ਦਾ ਵਿਚਾਰ: ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨੇ ਨਹੀਂ ਲਾਉਣੇ ਚਾਹੀਦੇ

ਮਾਹਿਰਾਂ ਦਾ ਵਿਚਾਰ: ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨੇ ਨਹੀਂ ਲਾਉਣੇ ਚਾਹੀਦੇ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਝੋਨੇ ਦੀ ਪਰਾਲੀ ਦਾ ਨਿਬੇੜਾ ਕਰਨ ਬਾਰੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਵਿਚਾਰ–ਵਟਾਂਦਰੇ ਦੌਰਾਨ ਸ੍ਰੀ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ 50 ਲੱਖ ਟਨ ਪਰਾਲ਼ੀ ਦਾ ਨਿਬੇੜਾ ਖੇਤਾਂ ਤੋਂ ਬਾਹਰ ਕੀਤਾ ਗਿਆ ਸੀ। ਬਾਸਮਤੀ ਦੀ ਪਰਾਲ਼ੀ ਨੂੰ ਸੁੱਕੇ ਚਾਰੇ ਵਜੋਂ ਸਟੋਰ ਕਰ ਲਿਆ ਗਿਆ ਤੇ ਬਾਕੀ ਦਾ ਹਿੱਸਾ ਪੌਦਿਆਂ ਲਈ ਜੈਵਿਕ ਖਾਦ ਵਜੋਂ ਵਰਤ ਲਿਆ ਗਿਆ। ਬਾਕੀ ਦੀ ਡੇਢ ਕਰੋੜ ਟਨ ਪਰਾਲੀ ਵਿੱਚੋਂ 80 ਲੱਖ ਟਨ ਦਾ ਨਿਬੇੜਾ ਖੇਤਾਂ ਵਿੱਚ ਹੀ ਕੀਤਾ ਗਿਆ।

 

 

ਇਹ ਪੁੱਛੇ ਜਾਣ ’ਤੇ ਕਿ ਹਾਲੇ ਤੱਕ ਕਿਸਾਨਾਂ ਨੇ ਪਰਾਲੀ ਨੂੰ ਨੇਪਰੇ ਚਾੜ੍ਹਨ ਦੇ ਇਸ ਤਰੀਕੇ ਨੂੰ ਅਪਣਾਇਆ ਕਿਉਂ ਨਹੀਂ; ਤਾਂ ਸ੍ਰੀ ਅਜੇ ਵੀਰ ਜਾਖੜ ਨੇ ਜਵਾਬ ਦਿੱਤਾ ਕਿ ਕੋਈ ਵੀ ਕਿਸਾਨ ਪਰਾਲੀ ਨੂੰ ਸਾੜਨਾ ਨਹੀਂ ਚਾਹੁੰਦਾ; ਬੱਸ ਉਸ ਨੂੰ ਨੇਪਰੇ ਚਾੜ੍ਹਨ ਦੇ ਤਰੀਕਿਆਂ ਨੂੰ ਲੈ ਕੇ ਕੁਝ ਮਤਭੇਦ ਹਨ। ਜਦੋਂ ਇਹ ਸਕੀਮ ਤਿਆਰ ਕੀਤੀ ਗਈ ਸੀ; ਤਦ ਪੰਜਾਬ ਨਾਲ ਕੋਈ ਸਲਾਹ–ਮਸ਼ਵਰਾ ਨਹੀਂ ਕੀਤਾ ਗਿਆ ਸੀ। ਬਹੁਤ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਪੰਜਾਬ ਨੇ ਇਸ ਸਮੱਸਿਆ ਦਾ ਸਾਹਮਣਾ ਵਧੀਆ ਤਰੀਕੇ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮਾਮਲੇ ’ਚ ਕਿਸਾਨਾਂ ਦਾ ਵਿਵਹਾਰ ਬਦਲਣਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਮਸ਼ੀਨਾਂ ਵਰਤਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ।

 

 

ਸ੍ਰੀ ਜਾਖੜ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਝੋਨੇ ਪਿੱਛੇ 100 ਰੁਪਏ ਦਾ ਬੋਨਸ ਦੇਣਾ ਚਾਹੀਦਾ ਹੈ। ਕਿਸਾਨਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਭਰੋਸਾ ਪੈਦਾ ਕਰਨਾ ਜ਼ਰੂਰੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਨੂੰ ਇਹੋ ਲਿਖਿਆ ਹੈ ਕਿ ਕਿਸਾਨਾਂ ਨੂੰ ਬੋਨਸ ਮਿਲਣਾ ਚਾਹੀਦਾ ਹੈ। ਫਿਰ ਪੰਜ ਕੁ ਸਾਲਾਂ ਬਾਅਦ ਝੋਨੇ ਦੀ ਪਰਾਲੀ ਨਾ ਸਾੜਨ ਦੇ ਲਾਭ ਕਿਸਾਨਾਂ ਨੂੰ ਪਤਾ ਚੱਲਣੇ ਸ਼ੁਰੂ ਹੋ ਜਾਣਗੇ।

 

 

ਪਰਾਲੀ ਸਾੜਨ ਕਾਰਨ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਬਹੁਤ ਜ਼ਿਆਦਾ ਸਨ। ਉਹ ਸਭ ਮਨਫ਼ੀ ਹੋ ਜਾਣਗੇ। ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਲਖੋਵਾਲ ਨੇ ਕਿਹਾ ਕਿ ਪਰਾਲੀ ਦੇ ਮੁੱਦੇ ਉੱਤੇ ਕਿਸਾਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਡਰ ਨਹੀਂ ਬਿਠਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਪਰਾਲੀ ਨੂੰ ਨੇਪਰੇ ਚਾੜ੍ਹਨ ਲਈ 3,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦੇਣ ਲਈ ਆਖਿਆ ਸੀ।

 

 

ਸ੍ਰੀ ਰਿਤੇਸ਼ ਭਾਟੀਆ ਨੇ ਕਿਹਾ ਕਿ ਪਿਛਲੇ ਸਾਲ ਭਾਵੇਂ ਬਹੁਤ ਕੋਸ਼ਿਸ਼ਾਂ ਕਰ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਸਮਝਾਇਆ ਗਿਆ ਸੀ ਪਰ ਬਹੁਤੇ ਕਿਸਾਨ ਹਾਲੇ ਵੀ ਇਸ ਮੁੱਦੇ ਉੱਤੇ ਕੋਈ ਬਹੁਤੇ ਪ੍ਰਤੀਬੱਧ ਨਹੀਂ ਹਨ; ਸਗੋਂ ਇਸ ਨੂੰ ਦਿੱਲੀ ਤੇ ਪੰਜਾਬ ਦੀ ਜਾਂ ਕਿਸਾਨਾਂ ਤੇ ਪ੍ਰਸ਼ਾਸਨ ਦੀ ਸਮੱਸਿਆ ਵਜੋਂ ਹੀ ਵੇਖਿਆ ਜਾ ਰਿਹਾ ਹੈ। ਉਨ੍ਹਾਂ ਵੀ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੇ ਜੁਰਮਾਨੇ ਨਹੀਂ ਲਾਉਣੇ ਚਾਹੀਦੇ। ਜੇ ਉਨ੍ਹਾਂ ਦਾ ਭਰੋਸਾ ਜਿੱਤਣਾ ਹੈ, ਤਾਂ ਇੰਝ ਨਹੀਂ ਕਰਨਾ ਹੋਵੇਗਾ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Experts view Farmers who burn paddy straw should not be penalised