ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਨਪੁਰ ਅਸਲਾ ਫ਼ੈਕਟਰੀ ’ਚ ਧਮਾਕਾ, 2 ਮਰੇ, 4 ਜ਼ਖ਼ਮੀ

​​​​​​​ਕਾਨਪੁਰ ਅਸਲਾ ਫ਼ੈਕਟਰੀ ’ਚ ਧਮਾਕਾ, 2 ਮਰੇ, 4 ਜ਼ਖ਼ਮੀ

ਕਾਨਪੁਰ ਦੀ ਅਸਲਾ ਫ਼ੈਕਟਰੀ ’ਚ ਇੱਕ ਧਮਾਕੇ ਦੌਰਾਨ ਅੱਜ ਦੋ ਵਿਅਕਤੀ ਮਾਰੇ ਗਏ ਤੇ ਚਾਰ ਹੋਰ ਫੱਟੜ ਹੋ ਗਏ। ਇਹ ਧਮਾਕਾ ਨਾਈਟ੍ਰੋਜਨ ਗੈਸ ਦੇ ਇੱਕ ਸਿਲੰਡਰ ਵਿੱਚ ਹੋਇਆ।

 

 

ਜ਼ਖ਼ਮੀਆਂ ਨੂੰ ਕਾਨਪੁਰ ਦੇ ਰੀਜੈਂਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਨਾਈਟ੍ਰੋਜਨ ਗੈਸ ਦਾ ਜਿਹੜਾ ਸਿਲੰਡਰ ਲਾਈਡ ਫ਼ੀਲਡ ਗੰਨ ਦੀ ਬੈਰਲ ਨਾਲ ਜੁੜਿਆ ਹੋਇਆ ਸੀ, ਉਹ ਅਚਾਨਕ ਫਟ ਗਿਆ।

 

 

ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਦੱਸਿਆ ਕਿ ਇਹ ਧਮਾਕਾ ਪਰੀਖਣ ਦੌਰਾਨ ਤਕਨੀਕੀ ਨੁਕਸਾਨ ਕਾਰਨ ਹੋਇਆ।

 

 

ਇਹ ਅਸਲਾ ਫ਼ੈਕਟਰੀ ਆਰਮਾਪੁਰ ਵਿਖੇ ਸਥਿਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Explosion in Kanpur Ordnance Factory 2 killed