ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਜੰਗਲ ਦੀ ਅੱਗ ਕਾਰਨ LoC ’ਤੇ ਬਾਰੂਦੀ ਸੁਰੰਗ ’ਚ ਧਮਾਕਾ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਸ਼ੁੱਕਰਵਾਰ (29 ਮਈ) ਨੂੰ ਕਈ ਬਾਰੂਦੀ ਸੁਰੰਗਾਂ ਚ ਧਮਾਕੇ ਹੋ ਗਏ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕੰਟਰੋਲ ਰੇਖਾ ਤੋਂ ਪਾਰ ਸ਼ੁਰੂ ਹੋਈ ਤੇ ਸਰਹੱਦ ਦੇ ਇਸ ਪਾਸੇ ਬਾਲਾਕੋਟ ਸੈਕਟਰ ਤੱਕ ਪਹੁੰਚ ਗਈ, ਜਿਸ ਕਾਰਨ ਸ਼ੁੱਕਰਵਾਰ (29 ਮਈ) ਨੂੰ ਬਾਰੂਦੀ ਸੁਰੰਗਾਂ ਵਿੱਚ ਧਮਾਕੇ ਹੋਏ।

 

ਸੁਰੱਖਿਆ ਬਲਾਂ ਨੇ ਸਰਹੱਦ 'ਤੇ ਘੁਸਪੈਠ ਨੂੰ ਰੋਕਣ ਲਈ ਬਾਰੂਦੀ ਸੁਰੰਗ ਵਿਛਾ ਰੱਖੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਅੱਗ ਨਾਲ ਅਗਲੀਆਂ ਸੁਰੱਖਿਆ ਚੌਕੀਆਂ 'ਤੇ ਕੋਈ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਅਤੇ ਸੈਨਾ ਨੇ ਅੱਗ ਤੇ ਕਾਬੂ ਪਾ ਲਿਆ ਹੈ।

 

ਇਸ ਦੇ ਨਾਲ ਹੀ ਕਸ਼ਮੀਰ ਵਿਚ ਵੱਡੇ ਅੱਤਵਾਦੀ ਹਮਲੇ ਦੀ ਨਿਰੰਤਰ ਸਾਜਿਸ਼ ਰਚੀ ਜਾ ਰਹੀ ਹੈ। ਜੈਸ਼ ਅੱਤਵਾਦੀ ਜਿਹੜੇ ਪਾਕਿਸਤਾਨ ਸਰਹੱਦ ਦੀ ਘੁਸਪੈਠ ਰਾਹੀਂ ਆਏ ਸਨ, ਉਹ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਲਸ਼ਕਰ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਵੀ ਸੁਰੱਖਿਆ ਬਲਾਂ ਲਈ ਚੁਣੌਤੀ ਬਣੇ ਹੋਏ ਹਨ। ਧਾਰਾ 370 ਦੇ ਅੰਤ ਤੋਂ ਬਾਅਦ ਪਾਕਿਸਤਾਨ ਦੀ ਸ਼ਹਿ ਹੇਠ ਵਾਦੀ ਵਿਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Explosion in landmine on LoC due to forest fire in Poonch district of Jammu and Kashmir