ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਰਨਾਂ ਦੇਸ਼ਾਂ ’ਚ ਤੇਜ਼ੀ ਨਾਲ ਘਟਣ ਲੱਗੀ ਭਾਰਤੀ ਬਾਸਮਤੀ ਤੇ ਸਾਦੇ ਚੌਲ਼ਾਂ ਦੀ ਮੰਗ

ਹੋਰਨਾਂ ਦੇਸ਼ਾਂ ’ਚ ਤੇਜ਼ੀ ਨਾਲ ਘਟਣ ਲੱਗੀ ਭਾਰਤੀ ਬਾਸਮਤੀ ਤੇ ਸਾਦੇ ਚੌਲ਼ਾਂ ਦੀ ਮੰਗ

ਭਾਰਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ (ਐਕਸਪੋਰਟ) ਚਾਲੂ ਵਿੱਤੀ ਵਰ੍ਹੇ ਦੇ ਸ਼ੁਰੂਆਤੀ ਸੱਤ ਮਹੀਨਿਆਂ ਦੌਰਾਨ 10 ਫ਼ੀ ਸਦੀ ਘਟ ਗਈ ਹੈ;; ਜਦ ਕਿ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਵਿੱਚ 37 ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਹੈ। ਖੇਤੀ ਤੇ ਪ੍ਰੋਸੈਸਡ ਖ਼ੁਰਾਕੀ ਉਤਪਾਦ ਬਰਾਮਦ ਵਿਕਾਸ ਅਥਾਰਟੀ (APEDA) ਤੋਂ ਮਿਲੀ ਜਾਣਕਾਰੀ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੌਰਾਨ ਅਪ੍ਰੈਲ ਤੋਂ ਅਕਤੂਬਰ ਮਹੀਨਿਆਂ ਦੌਰਾਨ ਭਾਰਤ ਨੇ ਲਗਭਗ 20 ਲੱਖ ਟਨ ਚੌਲ਼ਾਂ ਦੀ ਬਰਾਮਦ ਕੀਤੀ।

 

 

ਇਸ ਦੇ ਮੁਕਾਬਲੇ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਦੇਸ਼ ’ਚੋਂ 22 ਲੱਖ ਟਨ ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਬਾਸਮਤੀ ਚੌਲ਼ਾਂ ਦੀ ਬਰਾਮਦ ਵਿੱਚ 10 ਫ਼ੀ ਸਦੀ ਗਿਰਾਵਟ ਆਈ ਹੈ। ਬਾਸਮਤੀ ਚੌਲ਼ਾਂ ਦੀ ਬਰਾਮਦ ਨੂੰ ਜੇ ਰੁਪਏ ਦੀ ਕੀਮਤ ਦੇ ਤੌਰ ’ਤੇ ਵੇਖਿਆ ਜਾਵੇ, ਤਾਂ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਭਾਰਤ ਨੇ 15,564 ਕਰੋੜ ਰੁਪਏ ਕੀਮਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ ਕੀਤੀ ਹੈ।

 

 

ਖ਼ਬਰ ਏਜੰਸੀ IANS ਅਨੁਸਾਰ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਬਾਸਮਤੀ ਚੌਲ਼ਾਂ ਦੀ ਬਰਾਮਦ 16,963 ਕਰੋੜ ਰੁਪਏ ਦੀ ਹੋਈ ਸੀ; ਉੱਧਰ ਡਾਲਰ ਦੀ ਕੀਮਤ ’ਚ ਅਪ੍ਰੈਲ–ਅਕਤੂਬਰ ਦੌਰਾਨ 222.5 ਕਰੋੜ ਡਾਲਰ ਮੁੱਲ ਦੀ ਬਰਾਮਦ ਹੋਈ; ਜਦ ਕਿ ਪਿਛਲੇ ਵਰ੍ਹੇ ਇਸੇ ਮਿਆਦ ਦੌਰਾਨ 247.9 ਕਰੋੜ ਡਾਲਰ ਕੀਮਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਸੀ।

 

 

APEDA ਅਧੀਨ ਆਉਣ ਵਾਲੀ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫ਼ਾਊਂਡੇਸ਼ਨ (BEDF) ਦੇ ਡਾਇਰੈਕਟਰ ਏ.ਕੇ. ਗੁਪਤਾ ਨੇ ਦੱਸਿਆ ਕਿ ਇਸ ਵੇਲੇ ਈਰਾਨ ਨੂੰ ਬਾਸਮਤੀ ਚੌਲ਼ਾਂ ਦੀ ਬਰਾਮਦ ਨਹੀਂ ਹੋ ਰਹੀ, ਜਿਸ ਕਾਰਨ ਬਰਾਮਦ ਵਿੱਚ ਕਮੀ ਆਈ ਹੈ। ਇੱਥੇ ਵਰਨਣਯੋਗ ਹੈ ਕਿ ਈਰਾਨ ਨੇ ਭਾਰਤ ਤੋਂ ਬਾਸਮਤੀ ਚੌਲ਼ਾਂ ਦੀ ਦਰਾਮਦ ਕਰਨ ਉੱਤੇ ਪਿਛਲੇ ਕੁਝ ਸਮੇਂ ਤੋਂ ਰੋਕ ਲਾ ਦਿੱਤੀ ਹੈ।

 

 

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਈਰਾਨ ਨੂੰ ਜਿਹੜੀ ਬਰਾਮਦ ਹੋਈ ਹੈ, ਉਸ ਦਾ ਭੁਗਤਾਨ ਵੀ ਨਹੀਂ ਹੋ ਰਿਹਾ। ਅਪ੍ਰੈਲ–ਅਕਤੂਬਰ ਦੌਰਾਨ 28.1 ਲੱਖ ਟਨ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ; ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ 44.8 ਲੱਖ ਟਨ ਸੀ।

 

 

ਰੁਪਏ ਦੀ ਕੀਮਤ ਦੇ ਤੌਰ ’ਤੇ ਭਾਰਤ ਨੇ ਇਸ ਵਰ੍ਹੇ ਅਪ੍ਰੈਲ ਤੋਂ ਅਕਤੂਬਰ ਤੱਕ 8,013 ਕਰੋੜ ਰੁਪਏ ਦੇ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਸੀ। ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਚਾਲੂ ਵਿੱਤੀ ਵਰ੍ਹੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਲਗਭਗ 37 ਫ਼ੀ ਸਦੀ ਘਟ ਗਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Export of Basmati and other rices diminishes a lot