ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਪਤ ’ਚ ਲੁੱਟ ਗਿਰੋਹ ਬੇਨਕਾਬ, 5 ਮੈਂਬਰ ਗ੍ਰਿਫ਼ਤਾਰ

ਹਰਿਆਣਾ ਪੁਲਿਸ ਨੇ ਜਿਲਾ ਸੋਨੀਪਤ ਵਿਚ ਇਕ ਇੰਟਰ-ਸਟੇਟ ਲੁੱਟ ਗਿਰੋਹ ਨੂੰ ਬੇਨਕਾਬ ਕਰਦੇ ਹੋਏ ਪੰਜ ਮੈਂਬਰਾਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜੇ ਤੋਂ ਇਕ ਕਾਰ ਸਮੇਤ ਤਿੰਨ ਦੇਸੀ ਪਿਸਤੌਲ, ਦੋ ਜਿੰਦਾ ਕਾਰਤੂਸ ਤੇ ਤਿੱਖੇ ਹਥਿਆਰ ਵੀ ਬਰਾਮਦ ਕੀਤੇ ਹਨ।

 

ਜਾਣਕਾਰੀ ਮੁਤਾਬਕ ਗਿਰਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਦੋ ਪਾਈ (ਸੋਨੀਪਤ) ਨਿਵਾਸੀ, ਦੋ ਰਸੂਲਪੁਰ (ਦਿੱਲੀ) ਅਤੇ ਇਕ ਬਾਜੀਪੁਰ (ਦਿੱਲੀ) ਨਿਵਾਸੀ ਕ੍ਰਿਸ਼ਣ ਉਰਫ ਬੱਚੀ ਵਜੋ ਹੋਈ ਹੈ। ਇੰਨਾਂ ਦੀ ਗਿਰਫਤਾਰੀ ਨਾਲ ਲੁੱ, ਚੋਰੀ, ਅਤੇ ਹੱਤਿਆ ਦੇ ਯਤਨ ਦੀ ਲਗਭਗ ਇਕ ਦਰਜਨਘਟਨਾਵਾਂ ਦਾ ਖੁਲਾਸਾ ਹੋਇਆ ਹੈ।

 

ਨ੍ਹਾਂ ਨੇ ਕਿਹਾ ਕਿ ਫਿਰੋਜਪੁਰ ਬਾਂਗਰ ਦੀ ਸੀਮਾ ਦੇ ਕੋਲ ਅਸਮਾਜਿਕ ਤੱਤਾਂ ਨੂੰ ਖੋਜ ਵਿਚ ਨਿਯਮਤ ਗਸ਼ਤ ਦੌਰਾਨ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਵੈਧ ਹਥਿਆਰ ਸਮੇਤ ਕੁੱਝ ਲੋਕ ਪੈਟ੍ਰੋਲ ਪੰਪ ਲੁੱਟਣ ਦੀ ਸਾਜਿਸ਼ ਰਚ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਵੈਧ ਹਥਿਆਰਾਂ ਦੇ ਨਾਲ ਪੰਜ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ।

 

ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਸਾਰੇ ਗਿਰਫਤਾਰ ਦੋਸ਼ੀਆਂ ਦਾ ਅਪਰਾਧਿਕ ਰਿਕਾਰਡ ਹੈ ਅਤੇਉਨ੍ਹਾਂ ਦੇ ਖਿਲਾਫ ਦਿੱਲੀ, ਪਾਣੀਪਤ, ਕੁੰਡਲੀ, ਗੋਹਾਨਾ, ਖਰਖੌਦਾ ਅਤੇ ਯਮੁਨਾਨਗਰ ਦੇ ਵੱਖ-ਵੱਖ ਪੁਲਿਸ ਥਾਨਿਆਂ ਵਿਚ ਕਈ ਮਾਮਲੇ ਦਰਜ ਹਨ। ਅਪਰਾਧ ਦੇ ਹੋਰ ਮਾਮਲਿਆਂ ਵਿਚਉਨ੍ਹਾਂ ਦੇ ਸ਼ਾਮਿਲ ਹੋਦ ਦਾ ਪਤਾ ਲਗਾਉਣ ਲਈ ਕੋਰਟ ਤੋਂ ਪੁਲਿਸ ਰਿਮਾਂਡ 'ਤੇ ਲੈਣ ਦੇ ਬਾਅਦ ਪੁਛਗਿਛ ਕੀਤੀ ਜਾ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Exposed robbery gang in Sonipat 5 members arrested