ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਡੀਕਲ, ਪੈਰਾ-ਮੈਡੀਕਲ ਸਟਾਫ ਤੇ ਹੋਰਨਾਂ ਸੇਵਾਵਾਂ ਵਾਲੇ ਮੁਲਾਜ਼ਮਾਂ ਨੂੰ ਐਕਸਟੇਂਸ਼ਨ

ਹਰਿਆਣਾ ਸਰਕਾਰ ਨੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਅਤੇ ਹੋਰ ਜ਼ਰੂਰੀ ਸੇਵਾਵਾਂ ਵਿੱਚ ਸੇਵਾ ਪ੍ਰਦਾਨ ਕਰਣ ਵਾਲੇ ਕਰਮਚਾਰੀਆਂ, ਜਿਨਾਂ ਦੀ ਸੇਵਾ ਮੁਕਤੀ ਇਸ ਮਹੀਨੇ ਹੈ, ਦੀਆਂ ਸੇਵਾਵਾਂ ਨੂੰ ਐਕਸਟੇਂਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਸਬੰਧਿਤ ਪ੍ਰਸਾਸ਼ਨਿਕ ਵਿਭਾਗਾਂ ਵੱਲੋਂ ਇੱਕ ਪ੍ਰਸਤਾਵ ਸਮਰੱਥ ਅਧਿਕਾਰੀ ਵਲੋਂ ਪ੍ਰਵਾਨਗੀ ਲੈਣ ਦੇ ਬਾਦ ਵਿੱਤ ਵਿਭਾਗ ਨੂੰ ਭੇਜਿਆ ਜਾਵੇਗਾ।

 

ਇਹ ਫ਼ੈਸਲਾ ਮੁੱਖ ਸਕੱਤਰ ਸ਼੍ਰੀਮਤੀ ਕੇਸ਼ਨੀ ਆਨੰਦ  ਅਰੋੜਾ ਦੀ ਪ੍ਰਧਾਨਗੀ ਹੇਠ ਆਯੋਜਿਤ ਸੰਕਟ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਮੁੱਖ ਸਕੱਤਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਏਨਡੀਏਮਏ) ਐਕਟ ਦੇ ਤਹਿਤ ਕੋਵਿਡ-19 ਨੂੰ ਸ਼ਾਮਿਲ ਕਰਣ ਲਈ ਦਿਸ਼ਾ -ਨਿਰਦੇਸ਼ਾਂ ਨੂੰ ਨੋਟੀਫਾਇਡ ਕੀਤਾ ਹੈ ਅਤੇ ਨੋਟੀਫਾਇਡ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਅਤੇ ਡਿਪਟੀ ਕਮਿਸ਼ਨਰਾਂਂ ਨੂੰ ਪਾਲਣ ਕਰਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।

 

ਮੀਟਿੰਗ ਵਿੱਚ ਦੱਸਿਆ ਗਿਆ ਕਿ ਲਾਕਡਾਊਨ ਸਮੇਂ ਦੌਰਾਨ ਸਾਰੀ ਜ਼ਰੂਰੀ ਚੀਜਾਂ ਦੀ ਸਪਲਾਈ ਯਕੀਨੀ ਕਰਣ ਅਤੇ ਡੋਰ ਟੂ ਡੋਰ ਰਿਟੇਲ ਸਪਲਾਈ ਯਕੀਨੀ ਕਰਣ ਲਈ ਡਿਪਟੀ ਕਮਿਸ਼ਨਰਾਂਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਰੂਰੀ ਚੀਜਾਂ ਨੂੰ ਡੋਰ ਟੂ ਡੋਰ ਪਹੁੰਚਾਉਣ ਲਈ ਰਿਟੇਲ ਵਿਕਰੇਤਾਵਾਂ ਤਹਿਤ ਵਿਆਪਕ ਪ੍ਰਚਾਰ ਵੀ ਕੀਤੇ ਜਾਣਗੇ। 


ਮੀਟਿੰਗ ਵਿੱਚ ਇਹ ਦੱਸਿਆ ਗਿਆ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ ਜ਼ਮੀਨੀ ਪੱਧਰ 'ਤੇ ਤੈਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੋਲ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਲੋਕਾਂ ਅਤੇ ਸਮਾਨਾਂ ਦੀ ਆਵਾਜਾਈ ਦੇ ਬਾਰੇ ਵਿੱਚ ਸਪੱਸ਼ਟ ਨਿਰਦੇਸ਼ ਅਤੇ ਪ੍ਰੋਟੋਕਾਲ ਹੋਣ, ਤਾਂ ਕਿ ਦੁੱਧ ਅਤੇ ਸਬਜੀਆਂ ਆਦਿ ਦੀ ਸਪਲਾਈ ਰੁਕੀ ਹੋਈ ਨਾ ਹੋਣ। ਇਸ ਤੋਂ ਇਲਾਵਾ, ਸਰਕਾਰ ਅਤੇ ਸਵੈੱਛਿਕ ਕੋਸ਼ ਰਾਹੀਂ ਜਰੂਰਤਮੰਦਾਂ, ਗਰੀਬ ਲੋਕਾਂ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭੋਜਨ  ਦੇ ਪੈਕੇਟ ਦੇਣਾ ਵੀ ਯਕੀਨੀ ਕੀਤਾ ਜਾਵੇਗਾ।

 

ਮੀਟਿੰਗ ਵਿੱਚ ਇਹ ਸੂਚਿਤ ਕੀਤਾ ਗਿਆ ਕਿ ਪੁਲਿਸ ਮਹਾਨਿਦੇਸ਼ਕ ਸਮੇਤ ਗ੍ਰਹਿ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ, ਗ੍ਰਹਿ-1 ਅਤੇ ਗ੍ਰਹਿ-2 ਦੇ ਸਕੱਤਰ ਜ਼ਰੂਰੀ ਕਰਮਚਾਰੀਆਂ, ਚੀਜਾਂ, ਸੇਵਾਵਾਂ ਦੇ ਸੁਚਾਰੁ ਆਵਾਜਾਈ ਲਈ ਵਾਹਨਾਂ ਦੇ ਪਾਸ/ਈ-ਪਾਸ ਆਦਿ ਦੇ ਜਾਰੀ ਕਰਨ ਨੂੰ ਯਕੀਨੀ ਕਰਣ ਲਈ ਨੋਡਲ ਅਧਿਕਾਰੀ ਹੋਣਗੇ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਅਤੇ ਹੋਰ ਇੰਟਰ ਸਟੇਟ ਸੀਮਾ ਮੁੱਦਿਆਂ ਨਾਲ ਸਬੰਧਿਤ ਕਿਸੇ ਵੀ ਆਵਾਜਾਈ ਸਬੰਧੀ ਸਮਸਿਆਵਾਂ ਲਈ ਗੁਆਂਢੀ ਰਾਜਾਂ ਦੇ ਅਧਿਕਾਰੀਆਂ  ਦੇ ਨਾਲ ਤਾਲਮੇਲ ਵੀ ਸਥਾਪਿਤ ਕਰਣਗੇ।


ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ (ਏਚਏਸਏਏਮਬੀ) ਦੇ ਮੁੱਖ ਪ੍ਰਸ਼ਾਸਕ ਸਮੇਤ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ, ਹੈਫੇਡ  ਦੇ ਪ੍ਰਬੰਧ ਨਿਦੇਸ਼ਕ, ਡੇਅਰੀ ਫੇਡਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਨਿਗਰਾਨੀ ਕਰਣਗੇ ਕਿ ਲਾਕਡਾਊਨ ਸਮੇਂ ਦੌਰਾਨ ਰਾਜ ਦੇ ਸਾਰੇ ਨਿਵਾਸੀਆਂ ਨੂੰ ਦੁੱਧ, ਦੁੱਧ ਉਤਪਾਦਾਂ, ਚਾਵਲ, ਅਨਾਜ, ਤੇਲ, ਖੰਡ, ਸਬਜੀਆਂ, ਫਲ ਅਤੇ ਹੋਰ ਇਸ ਤਰਾ ਦੇ ਉਤਪਾਦਾਂ ਦੀ ਬਿਨਾਂ ਰੁਕੇ ਸਪਲਾਈ ਅਤੇ ਵੰਡ ਸਕੀਨੀ ਹੋਵੇ। 

ਇਸ ਤਰਾਂ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ  ਦੇ ਵਧੀਕ ਮੁੱਖ ਸਕੱਤਰ ਡਿਪਟੀ ਕਮਿਸ਼ਨਰਾਂ ਦੇ ਨਾਲ ਤਾਹਲਮੇਲ ਸਥਾਪਤ ਕਰਕੇ ਜ਼ਰੂਰੀ ਚੀਜਾਂ ਦਾ ਸਮੇਂ 'ਤੇ ਵੰਡ ਯਕੀਨੀ ਕਰਣ ਲਈ ਨੋਡਲ ਅਧਿਕਾਰੀ ਹੋਣਗੇ। ਇਹ ਸਾਰੇ ਨੋਡਲ ਅਧਿਕਾਰੀ ਨਿਰਧਾਰਿਤ ਪ੍ਰਾਰੂਪ ਵਿੱਚ ਹਰ ਇੱਕ ਦਿਨ ਸ਼ਾਮ 4 ਵਜੇ ਤੱਕ ਨਿਰਧਾਰਿਤ ਕੰਮਾਂ ਦੀ ਸਥਿਤੀ  ਦੇ ਬਾਰੇ ਵਿੱਚ ਕੰਟਰੋਲੂ ਰੂਮ ਨੂੰ ਰਿਪੋਰਟ ਕਰਣਗੇ।

 

ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਆਪਦਾ ਪ੍ਰਬੰਧਨ ਕੰਟਰੋਲ ਰੂਮ (ਜ਼ਰੂਰੀ ਸੇਵਾਵਾਂ ਦੇ ਲਈ) ਅਤੇ ਸਿਹਤ ਕੰਟਰੂਲ ਰੂਮ (ਕੋਵਿਡ-19 ਮਾਮਲਿਆਂ 'ਤੇ ਨਜ਼ਰ  ਰੱਖਣ ਅਤੇ ਸਿਹਤ ਸਬੰਧੀ ਸਮਸਿਆਵਾਂ ਦੇ ਲਈ) ਦਾ ਸੰਚਾਲਨ ਕੀਤਾ ਗਿਆ ਹੈ। 

 

ਸੰਪੂਰਣ ਰਾਜ (ਪੰਚਕੂਲਾ, ਗੁਰੂਗ੍ਰਾਮ ਅਤੇ ਫਰੀਦਾਬਾਦ ਨੂੰ ਛੱਡ ਕੇ) ਲਈ ਹੇਲਪਲਾਇਨ ਨੰਬਰ 1075 ਅਤੇ ਪੰਚਕੂਲਾ, ਗੁਰੂਗ੍ਰਾਮ ਅਤੇ ਫਰੀਦਾਬਾਦ ਲਈ ਹੈਲਪਲਾਇਨ ਨੰਬਰ 8558893911 ਸੰਚਾਲਿਤ ਹਨ ਅਤੇ ਇਸ 'ਤੇ ਪ੍ਰਾਪਤ ਹੋਣ ਵਾਲੀ ਜਨਤਾ ਦੀਆਂ ਸ਼ਿਕਾਇਤਾਂ ਨੂੰ ਪ੍ਰਭਾਵੀ ਢੰਗ ਨਿਪਟਾਇਆ ਜਾ ਰਿਹਾ ਹੈ। 

 

ਇਸ ਤਰਾ, ਪੂਰੇ ਰਾਜ ਲਈ ਛੇਤੀ ਹੀ ਹੈਲਪਲਾਈਨ ਨੰਬਰ 1100 ਵੀ ਚਾਲੂ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਹੈ ਕਿ ਸਾਰੇ ਹਮੇਸ਼ਾ ਸੰਚਾਲਨ ਉਦਯੋਗ ਦੀ ਸੂਚੀ ਜਲਦੀ ਹੀ ਉਦਯੋਗ ਵਿਭਾਗ ਵੱਲੋਂ ਨੋਟੀਫਾਇਡ ਕੀਤੀ ਜਾਵੇਗੀ ਜਿਸ ਨੂੰ ਕਿ ਜ਼ਰੂਰੀ ਚੀਜਾਂ ਦੀ ਸਪਲਾਈ ਲੜੀ 'ਤੇ ਹੋਣ ਉੱਤੇ ਇਨਾਂ ਨੂੰ ਚਾਲੂ ਰੱਖਣ ਦੀ ਲੋੜ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Extension to Medical Para-Medical Staff and Other Services Employees