ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਮੀਨੀਆ 'ਚ ਫਸੇ ਪੰਜਾਬੀ : ਵਿਦੇਸ਼ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਨੂੰ ਟਰੈਵਲ ਏਜੰਟਾਂ ਵਿਰੁਧ ਕਾਰਵਾਈ ਕਰਨ ਲਈ ਕਿਹਾ

ਵਿਦੇਸ਼ ਮੰਤਰੀ ਨੇ ਕੈਪਟਨ ਨੂੰ ਧੋਖੇਬਾਜ਼ ਏਜੰਟਾਂ ਵਿਰੁਧ ਕਾਰਵਾਈ ਕਰਨ ਲਈ ਕਿਹਾ

ਕੰਮਕਾਜ ਦੀ ਭਾਲ ਲਈ ਏਜੰਟਾਂ ਰਾਹੀਂ ਆਰਮੀਨੀਆ ਪਹੁੰਚੇ ਪੰਜਾਬੀ ਨੌਜਵਾਨਾਂ ਦੇ ਫਸੇ ਹੋਣ ਸਬੰਧੀ ‘ਹਿੰਦੁਸਤਾਨ ਟਾਈਮਜ਼’ ਲੱਗੀ ਖ਼ਬਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਏਜੰਟ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਹੈ।

 

ਸੁਸ਼ਮਾ ਸਵਰਾਜ ਵੱਲੋਂ ਕੀਤੇ ਗਏ ਟਵੀਟ ਵਿਚ ਉਨ੍ਹਾਂ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਏਜੰਟਾ ਵਿਰੁਧ ਤੁਰੰਤ ਕਾਰਵਾਈ ਕਰਨ ਲਈ ਕਿਹਾ।

 

ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਿਆ ਹੈ। ਡੀਜੀਪੀ ਨੂੰ ਕਾਰਵਾਈ ਕਰਨ ਸਬੰਧੀ ਕਿਹਾ ਗਿਆ ਹੈ।

 

 

ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਵਿਦੇਸ਼ ਮੰਤਰੀ ਵੱਲੋਂ ਗੰਭੀਰਤਾ ਨਾਲ ਲਏ ਗਏ ਇਸ ਮੁੱਦੇ ਲਈ ਧੰਨਵਾਦ ਕੀਤਾ ਗਿਆ।

 

 

ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਆਰਮੀਨੀਆ ਵਿਚ ਫਸੇ ਹੋਏ ਤਿੰਨ ਨੌਜਵਾਨਾਂ ਨੇ ਕਿਹਾ ਸੀ ਉਨ੍ਹਾਂ ਨਾਲ ਏਜੰਟਾਂ ਨੇ ਬਹੁਤ ਵੱਡਾ ਧੋਖਾ ਕੀਤਾ ਹੈ।  ਉਨ੍ਹਾਂ ਤੋਂ ਏਜੰਟ ਨੇ ਚਾਰ–ਚਾਰ ਲੱਖ ਰੁਪਏ ਲੈ ਕੇ ਵਿਦੇਸ਼ਾਂ ਵਿਚ ਕੰਮ ਦਿਵਾਉਣ ਲਈ ਕਿਹਾ ਸੀ, ਪ੍ਰੰਤੂ ਸਾਨੂੰ ਇਥੇ ਕੋਈ ਵੀ ਕੰਮ ਨਹੀਂ ਮਿਲ ਰਿਹਾ ਅਤੇ ਨਾ ਹੀ ਅਸੀਂ 5 ਦਿਨਾਂ ਤੋਂ ਖਾਣਾ ਖਾਧਾ ਹੈ।

 

ਨੌਜਵਾਨਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨਾਲ ਇਕ ਨੌਜਵਾਨ ਦੀ ਪਤਨੀ ਵੀ ਨਾਲ ਹੈ। ਨੌਜਵਾਨਾਂ ਨੇ ਵੀਡੀਓ ਵਿਚ ਇਹ ਵੀ ਕਿਹਾ ਕਿ ਉਹ ਭਲੱਥ ਹਲਕੇ ਤੋਂ ਹਨ, ਉਨ੍ਹਾਂ ਕਿਹਾ ਕਿ 9 ਦਿਨ ਪਹਿਲਾਂ ਢਿਲਵਾਂ ਥਾਣੇ ਵਿਚ ਦਰਖਾਸਤ ਦਿੱਤੀ ਗਈ ਸੀ, ਪ੍ਰੰਤੂ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ।  

 

ਨੌਜਵਾਨਾਂ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਇਥੋਂ ਕਢਾਇਆ ਜਾਵੇ, ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।  ਨੌਜਵਾਨਾਂ ਨੇ ਏਜੰਟਾਂ ਦੇ ਨਾਮ ਲੈਦਿਆਂ ਦੱਸਿਆ ਕਿ ਏਜੰਟਾਂ ਦਾ ਇਕ 7 ਜਾਣਿਆਂ ਦਾ ਗਿਰੋਹ ਹੈ, ਜੋ ਕਬੂਤਰਬਾਜ਼ੀ ਦਾ ਧੰਦਾਂ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:External Affairs Minister asked Chief Minister Captain to take action against cheating agents