ਅੰਤਰਰਾਸ਼ਟਰੀ ਅਦਾਲਤ (ਆਈਸੀਜੇ) ਵਿਚ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਫਾਂਸੀ ਉਤੇ ਰੋਕ ਲਗਾਏ ਜਾਣ ਦੇ ਬਾਅਦ ਵੀਰਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਸਦ ਵਿਚ ਆਪਣੀ ਗੱਲ ਰਖੀ। ਉਨ੍ਹਾਂ ਕਿਹਾ ਕਿ ਅਸੀਂ ਇਕ ਵਾਰ ਫਿਰ ਪਾਕਿਸਤਾਨ ਨੂੰ ਅਪੀਲ ਕਰਦੇ ਹਾਂ ਕਿ ਜਾਧਵ ਨੂੰ ਰਿਹਾਅ ਕਰਕੇ ਅਤੇ ਭਾਰਤ ਵਾਪਸ ਭੇਜੇ।
ਸਰਕਾਰ ਜਾਧਵ ਦੀ ਸੁਰੱਖਿਆ ਅਤੇ ਦੇਖਰੇਖ ਯਕੀਨੀ ਕਰਨ ਦੇ ਨਾਲ ਉਨ੍ਹਾਂ ਨੂੰ ਛੇਤੀ ਵਾਪਸ ਲਿਆਉਣ ਲਈ ਕੋਸ਼ਿਸ਼ ਜਾਰੀ ਰਖੇਗੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰਾਜ ਸਭਾ ਵਿਚ ਕਿਹਾ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਮਨਘੜਤ ਦੋਸ਼ਾਂ ਦੇ ਆਧਾਰ ਉਤੇ ਪਾਕਿਸਤਾਨ ਵਿਚ ਗੈਰਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਲਭੂਸ਼ਣ ਨਿਰਦੋਸ਼ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਅਦਾਲਤ ਦਾ ਫੈਸਲਾ ਨਾ ਕੇਵਲ ਭਾਰਤ ਅਤੇ ਜਾਧਵ ਦੇ ਲਈ ਪ੍ਰਮਾਣਿਕਤਾ ਦਾ ਸਬੂਤ ਹੈ, ਸਗੋਂ ਉਨ੍ਹਾਂ ਸਭ ਦੇ ਲਈ ਵੀ ਹੈ ਜੋ ਕਾਨੂੰਨ ਵਿਵਸਥਾ ਅਤੇ ਅੰਤਰਰਾਸ਼ਟਰੀ ਸੰਧੀਆਂ ਦੀ ਪਵਿੱਤਰਤਾ ਵਿਚ ਵਿਸ਼ਵਾਸ ਰੱਖਦੇ ਹਨ।