ਅਮਰੀਕਾ ਤੋਂ ਆਪਣੇ ਵਤਨ ਦੀ ਯਾਤਰਾ ਕਰਨ ਜਾ ਰਹੇ ਇੱਕ ਭਾਰਤੀ ਨਾਗਰਿਕ ਦਾ ਪਾਸਪੋਰਟ ਖੋਣ ਮਗਰੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਸ ਨੂੰ ਮਦਦ ਦਾ ਭਰੋਸਾ ਦਿਵਾਇਆ।
ਦਰਅਸਲ ਇਹ ਵਿਅਕਤੀ ਆਪਣਾ ਪਾਸਪੋਰਟ ਖੋਹ ਜਾਣ ਮਗਰੋਂ ਅਮਰੀਕਾ ਵਿਚ ਫੱਸ ਗਿਆ ਹੈ। ਅਗਸਤ ਮਹੀਨੇ ਚ ਹੋਣ ਵਾਲੇ ਆਪਣੇ ਵਿਆਹ ਦੇ ਚੱਲਦਿਆਂ ਇਹ ਵਿਅਕਤੀ ਭਾਰਤ ਪਰਤਣ ਵਾਲਾ ਸੀ ਪਰ ਕੁੱਝ ਦਿਨਾਂ ਪਹਿਲਾਂ ਹੀ ਵਾਸਿ਼ੰਗਟਨ ਚ ਉਸਦਾ ਪਾਸਪੋਰਟ ਖੋਹ ਗਿਆ।
ਸੁਸ਼ਮਾ ਨੇ ਅਮਰੀਕਾ ਚ ਭਾਰਤੀ ਸਫਾਰਤ ਨਵਤੇਜ ਸਰਨਾ ਨਾਲ ਮਨੂੱਖੀ ਆਧਾਰ ਤੇ ਇਸ ਵਿਅਕਤੀ ਦੀ ਮਦਦ ਕਰਨ ਅਤੇ ਤੁਰੰਤ ਉਸ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਤੇਜਾ ਨੇ ਸੁਸ਼ਮਾ ਤੋਂ ਮਦਦ ਦੀ ਅਪੀਲ ਕਰਦਿਆਂ ਟਵਿੱਟ ਕੀਤਾ ਸੀ ਕਿ ਮੇਰਾ ਪਾਸਪੋਰਟ ਖੋਹ ਗਿਆ ਹੈ, ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਅਗਲੇ ਮਹੀਨੇ ਮੇਰਾ ਵਿਆਹ ਹੈ ਤੇ ਮੈਨੂੰ ਸਮੇਂ ਸਿਰ ਪੁੱਜਣਾ ਜ਼ਰੂਰੀ ਹੈ। ਧੰਨਵਾਦ।