ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਸੀਓ ਸੰਮੇਲਨ ’ਚ ਨਹੀਂ ਹੋਵੇਗੀ ਇਮਰਾਨ ਤੇ PM ਮੋਦੀ ਦੀ ਮੀਟਿੰਗ

ਐਸਸੀਓ ਸੰਮੇਲਨ ’ਚ ਨਹੀਂ ਹੋਵੇਗੀ ਇਮਰਾਨ ਤੇ PM ਮੋਦੀ ਦੀ ਮੀਟਿੰਗ

ਵਿਦੇਸ਼ ਮੰਤਰਾਲੇ ਇਹ ਸਾਫ ਕੀਤਾ ਹੈ ਕਿ ਬਿਸ਼ਕੇਕ ਵਿਚ ਐਸਸੀਓ ਸ਼ਿਖਰ ਸੰਮੇਲਨ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਈ ਮੀਟਿੰਗ ਨਹੀਂ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ‘ਜਿਥੋਂ ਤੱਕ ਮੇਰੀ ਜਾਦਕਾਰੀ ਹੈ ਪ੍ਰਧਾਨ ਮੰਤਰੀ ਮੋਦੀ ਨਾਲ ਬਿਸ਼ਲੇਕ ਦੇ ਐਸਸੀਓ ਸੰਮੇਲਨ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੀਟਿੰਗ ਦੀ ਕੋਈ ਯੋਜਨਾ ਨਹੀਂ ਬਣਾਈ ਗਈ।’

 

ਪਾਕਿਸਤਾਨ ਦੇ ਵਿਦੇਸ਼ ਸਕੱਤਰ ਦੇ ਭਾਰਤੀ ਦੌਰੇ ਉਤੇ ਆਉਣ ਨੂੰ ਲੈ ਕੇ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਯਾਤਰਾ ਸੀ ਅਤੇ ਉਨ੍ਹਾਂ ਨਾਲ ਕੋਈ ਮੀਟਿੰਗ ਸੂਚੀਬੱਧ ਨਹੀਂ ਕੀਤੀ ਗਈ ਸੀ।

 

ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਰਾਨ ਤੋਂ ਤੇਲ ਆਯਾਤ ਦੇ ਮਾਮਲੇ ਉਤੇ ਕਿਹਾ ਕਿ ‘ਮੈਂ ਜੋ ਪਹਿਲਾਂ ਕਿਹਾ ਉਸ ਵਿਚ ਜ਼ਿਆਦਾ ਤਬਦੀਲੀ ਨਹੀਂ ਕੀਤੀ ਗਈ ਹੈ। ਮੌਲਿਕ ਸਿਧਾਂਤ ਉਥੇ ਹੈ ਜੋ ਵੀ ਅਸੀਂ ਫੈਸਲਾ ਲਵਾਂਗੇ ਉਹ ਆਰਥਿਕ, ਊਰਜਾ ਸੁਰੱਖਿਆ ਅਤੇ ਸਾਡੇ ਰਾਸ਼ਟਰੀ ਹਿਤ ਉਤੇ ਆਧਾਰਿਤ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:External Affairs Ministry says PM Modi meeting with Imran will not be held in SCO