ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੱਢ ਚੀਰਵੀਂ ਠੰਢ ਕਾਰਨ ਹਰਿਆਣਾ 'ਚ 30-31 ਦਸੰਬਰ ਨੂੰ ਸਾਰੇ ਸਕੂਲ ਰਹਿਣਗੇ ਬੰਦ

ਉੱਤਰੀ ਭਾਰਤ ’ਚ ਇਸ ਵੇਲੇ ਬਹੁਤ ਜ਼ਿਆਦਾ ਠੰਢ ਪੈ ਰਹੀ ਹੈ। ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ, ਉੱਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ ਹੋਰ ਰਾਜਾਂ ਵਿੱਚ ਪਾਰਾ ਐਤਕੀਂ ਆਮ ਨਾਲੋਂ ਚਾਰ ਤੋਂ ਸੱਤ ਡਿਗਰੀ ਹੇਠਾਂ ਚੱਲ ਰਿਹਾ ਹੈ। ਇਸ ਕਾਰਨ ਹਰਿਆਣਾ 'ਚ 30 ਅਤੇ 31 ਦਸੰਬਰ ਨੂੰ ਸਾਰੇ ਸਕੂਲ ਬੰਦ ਰਹਿਣਗੇ।
 

ਐਤਵਾਰ ਨੂੰ ਇੱਕ ਅਧਿਕਾਰਿਕ ਬਿਆਨ 'ਚ ਕਿਹਾ ਗਿਆ, "ਭਿਆਨਕ ਠੰਢ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ 30 ਅਤੇ 31 ਦਸੰਬਰ ਨੂੰ ਸੂਬੇ 'ਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ 1 ਤੋਂ 15 ਜਨਵਰੀ 2020 ਤਕ ਸਰਦੀਆਂ ਦੀਆਂ ਛੁੱਟੀਆਂ ਕਾਰਨ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ।"
 

ਜ਼ਿਕਰਯੋਗ ਹੈ ਕਿ ਬੀਤੇ 14 ਦਿਨਾਂ ਤੋਂ ਚੱਲ ਰਹੀ ਜ਼ਬਰਦਸਤ ਸ਼ੀਤ ਲਹਿਰ ਕਾਰਨ ਹਿਸਾਰ, ਨਾਰਨੌਲ ਸਮੇਤ ਹਰਿਆਣਾ ਦੇ ਕਈ ਇਲਾਕਿਆਂ 'ਚ ਪਾਰਾ 0 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਹਰਿਆਣਾ 'ਚ ਹੁਣ ਸਕੂਲ 16 ਜਨਵਰੀ 2020 ਨੂੰ ਖੁੱਲ੍ਹਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Extreme Cold wave Haryana schools to remain closed on Dec 30 and 31