ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਾਕੋਟ ’ਚ ਮੁੜ ਵਧਣ ਲੱਗੀਆਂ ਅੱਤਵਾਦੀ ਗਤੀਵਿਧੀਆਂ

ਬਾਲਾਕੋਟ ’ਚ ਮੁੜ ਵਧਣ ਲੱਗੀਆਂ ਅੱਤਵਾਦੀ ਗਤੀਵਿਧੀਆਂ

ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਪਾਕਿਸਤਾਨ ਦੇ ਬਾਲਾਕੋਟ ’ਚ ਆਪਣੇ ਅੱਤਵਾਦੀ ਕੈਂਪ ਦਾ ਵਿਸਥਾਰ ਕਰਦਿਆਂ ਇਸ ਦੇ ਕੈਂਪਸ ਅੰਦਰ ਘੱਟੋ–ਘੱਟ ਦੋ ਨਵੀਂਆਂ ਇਮਾਰਤਾਂ ਬਣਾਈਆਂ ਹਨ। ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

 

 

ਕਸ਼ਮੀਰ ਦੇ ਪੁਲਵਾਮਾ ’ਚ ਸੀਆਰਪੀਐੱਫ਼ ਦੇ ਕਾਫ਼ਲੇ ਦੀ ਇੱਕ ਬੱਸ ਨਾਲ ਪਿਛਲੇ ਵਰ੍ਹੇ 14 ਫ਼ਰਵਰੀ ਨੂੰ ਵਿਸਫੋਟਕ ਪਦਾਰਥਾਂ ਨਾਲ ਲੱਦੀ ਕਾਰ ਟਕਰਾਉਣ ਕਾਰਨ ਇਸ ਹਮਲੇ ’ਚ ਨੀਮ ਫ਼ੌਜੀ ਬਲਾਂ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਘਟਨਾ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ ਸਥਿਤ ਜੈਸ਼ ਦੇ ਅੱਤਵਾਦੀ ਕੈਂਪ ’ਤੇ ਬੰਬਾਰੀ ਕੀਤੀ ਗਈ ਸੀ।

 

 

ਜਨਰਲ ਬਿਪਿਨ ਰਾਵਤ ਨੇ ਪਿਛਲੇ ਵਰ੍ਹੇ ਸਤੰਬਰ ’ਚ ਕਿਹਾ ਸੀ ਕਿ ਜੈਸ਼ਨ ਨੇ ਬਾਲਾਕੋਟ ’ਚ ਮੁੜ ਤੋਂ ਆਪਣੇ ਅੱਤਵਾਦੀ ਕੈਂਪ ਸਰਗਰਮ ਕਰ ਦਿੱਤੇ ਹਨ। ਖ਼ੁਫ਼ੀਆ ਅਧਿਕਾਰੀਆਂ ਮੁਤਾਬਕ ਤਕਨੀਕ ਤੇ ਮਨੁੱਖੀ ਇੰਟੈਲੀਜੈ਼ਸ ਵੱਲੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਬਾਲਾਕੋਟ ’ਚ ਗਤੀਵਿਧੀਆਂ ਵਧੀਆਂ ਹਨ। ਕੈਂਪਸ ਅੰਦਰ ਦੋ ਨਵੀਂਆਂ ਇਮਾਰਤਾਂ ਬਣੀਆਂ ਹਨ।

 

 

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਦੇ ਸੌਂਪੇ ਗਏ ਡੌਸੀਅਰ ਮੁਤਾਬਕ ਟ੍ਰੇਨਿੰਗ ਕੈਂਪ ਛੇ ਏਕੜ ਰਕਬੇ ’ਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 600 ਅੱਤਵਾਦੀ ਰਹਿ ਸਕਦੇ ਹਨ। ਭਾਰਤੀ ਹਵਾਈ ਫ਼ੌਜ ਨੇ ਪਿਛਲੇ ਸਾਲ 26 ਫ਼ਰਵਰੀ ਵੱਡੇ ਤੜਕੇ ਬਾਲਾਕੋਟ ਹਵਾਈ ਹਮਲੇ ਨੂੰ ਅੰਜਾਮ ਦਿੱਤਾ ਸੀ।

 

 

ਇੱਕ ਹੋਰ ਖ਼ੁਫ਼ੀਆ ਅਧਿਕਾਰੀ ਨੇ ਦੱਸਿਆ ਕਿ ਜਦ ਤੋਂ ਪਿਛਲੇ ਸਾਲ 5 ਅਗਸਤ ਨੂੰ ਜੰਮੂ–ਕਸ਼ਮੀਰ ’ਚੋਂ ਧਾਰਾ–370 ਦਾ ਖ਼ਾਤਮਾ ਕੀਤਾ ਗਿਆ ਹੈ, ਪਾਕਿਸਤਾਨ ਲਗਾਤਾਰ ਜੰਮੂ–ਕਸ਼ਮੀਰ ’ਚ ਨਵੇਂ ਅੱਤਵਾਦੀਆਂ ਦੀ ਭਰਤੀ ਕਰਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ।

 

 

ਕਸ਼ਮੀਰ ਵਾਦੀ ’ਚ ਭਾਰੀ ਬਰਫ਼ਬਾਰੀ ਦੇ ਬਾਵਜੂਦ ਉਸ ਦੀ ਇਹ ਕੋਸ਼ਿਸ਼ ਨਹੀਂ ਰੁਕੀ। ਉਹ ਕੰਟਰੋਲ ਰੇਖਾ ਲਾਗੇ ਕੌਮਾਂਤਰੀ ਬਾਰਡਰ ਕੋਲ ਸ਼ਿਫ਼ਟ ਹੋ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Extremists Activities again at Balakot