ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਤੋਂ ਖ਼ਾਸ ਮੋਬਾਇਲ ਐਪ ’ਤੇ ਜੈਸ਼–ਲੀਡਰਾਂ ਨਾਲ ਗੱਲ ਕਰਦੇ ਨੇ ਅੱਤਵਾਦੀ

​​​​​​​ਭਾਰਤ ਤੋਂ ਖ਼ਾਸ ਮੋਬਾਇਲ ਐਪ ’ਤੇ ਜੈਸ਼–ਲੀਡਰਾਂ ਨਾਲ ਗੱਲ ਕਰਦੇ ਨੇ ਅੱਤਵਾਦੀ

ਦਿਓਬੰਦ ਤੋਂ ਗ੍ਰਿਫ਼ਤਾਰ ਕੀਤੇ ਅੱਤਵਾਦੀ ਸ਼ਾਹਨਵਾਜ਼ ਤੇਲੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ–ਕਸ਼ਮੀਰ ਵਿੱਚ ਕਿਸੇ ਨਾਲ ਫ਼ੋਨ ਉੱਤੇ ਲੰਮੇਰੀ ਗੱਲਬਾਤ ਕੀਤੀ ਸੀ। ਇਸ ਦੌਰਾਨ ਇਹ ਕਾਲ ਦੋ ਵਾਰ ਕਟੀ ਸੀ। ਇਸ ਵਿੱਚ ਡੇਢ ਮਿੰਟ ਦੀ ਇੱਕ ਕਾਲ ਵਿੱਚ ਉਸ ਨੇ ਕਿਹਾ ਸੀ ਕਿ – ‘ਮਨ ਕਰ ਰਿਹਾ ਹੈ ਕਿ ਸਭ ਨੂੰ ਮਾਰ ਸੁੱਟਾਂ, ਸਿਰ ਕਲਮ ਕਰ ਦੇਵਾਂ… ਪਰ, ਹਾਲੇ ਆਪਣੇ ਹੱਥ ਰੋਕ ਰਿਹਾ ਹਾਂ।‘’ ਐਤਵਾਰ ਨੂੰ ਰਿਮਾਂਡ ’ਤੇ ਪੁੱਛਗਿੱਛ ਦੌਰਾਨ ਏਟੀਐੱਸ ਦੇ ਅਫ਼ਸਰਾਂ ਨੇ ਸ਼ਾਹਨਵਾਜ਼ ਤੇ ਉਸ ਨਾਲ ਫੜੇ ਗਏ ਆਕਿਬ ਤੋਂ ਜਦੋਂ ਇਸ ਬਾਰੇ ਪੁੱਛਿਆ, ਤਾਂ ਉਹ ਮੁੱਕਰ ਗਏ।

 

 

ਵਾਰ–ਵਾਰ ਪੁੱਛੇ ਜਾਣ ’ਤੇ ਵੀ ਜਦੋਂ ਸ਼ਾਹਨਵਾਜ਼ ਕੁਝ ਨਾ ਬੋਲਿਆ, ਤਾਂ ਏਟੀਐੱਸ ਦੇ ਅਫ਼ਸਰਾਂ ਨੇ ਉਸ ਦੇ ਸਾਹਮਣੇ ਉਸੇ ਕਾਲ ਦੀ ਰਿਕਾਰਡਿੰਗ ਸੁਣਾਈ, ਤਾਂ ਉਸ ਨੂੰ ਸੁਣ ਕੇ ਸ਼ਾਹਨਵਾਜ਼ ਹੈਰਾਨ ਹੋ ਗਿਆ ਤੇ ਆਕਿਬ ਵੱਲ ਵੇਖਣ ਲੱਗਾ। ਫਿਰ ਕੁਝ ਸੈਕੰਡਾਂ ਬਾਅਦ ਹੀ ਖ਼ੁਦ ਨੂੰ ਸੰਭਾਲ਼ ਕੇ ਉਸ ਨੇ ਕਿਹਾ ਕਿ ਇਹ ਆਵਾਜ਼ ਤਾਂ ਉਸ ਦੀ ਹੈ ਹੀ ਨਹੀਂ। ਇਸ ’ਤੇ ਏਟੀਐੱਸ ਦੇ ਅਫ਼ਸਰਾਂ ਨੇ ਸਖ਼ਤ ਹੁੰਦਿਆਂ ਕਿਹਾ ਕਿ ਮੋਬਾਇਲ ਨੰਬਰ ਵੀ ਤੁਹਾਡਾ, ਬਰਾਮਦ ਮੋਬਾਇਲ ਉੱਤੇ ਹੀ ਇਹ ਕਾਲ ਵੀ ਆਈ…। ਪਰ ਉਹ ਨਾਂਹ ਵਿੱਚ ਹੀ ਸਿਰ ਹਿਲਾਉਂਦਾ ਰਿਹਾ।

 

 

ਆਈਜੀ ਅਸੀਮ ਅਰੁਣ ਨੇ ਦੱਸਿਆ ਕਿ ਦੋਵਾਂ ਦੇ ਮੋਬਾਇਲ ਉੱਤੇ ਇੱਕ ਵਿਸ਼ੇਸ਼ ਐਪ ਡਾਊਨਲੋਡ ਮਿਲਿਆ। ਇਹ ਐਪ ਆਨਲਾਈਨ ਜਾਂ ਪਲੇ–ਸਟੋਰ ਉੱਤੇ ਉਪਲਬਧ ਨਹੀਂ ਹੈ। ਸ਼ਾਹਨਵਾਜ਼ ਨੇ ਦੱਸਿਆ ਕਿ ਉਹ ਇਸ ਐਪ ਰਾਹੀਂ ਹੀ ਜੈਸ਼–ਏ–ਮੁਹੰਮਦ ਦੇ ਆਪਣੇ ਬੌਸ ਨਾਲ ਗੱਲ ਕਰਦੇ ਸਨ। ਉਸ ਐਪ ਰਾਹੀਂ ਚੈਟਿੰਗ ਤੇ ਆਡੀਓ ਕਾਲ ’ਤੇ ਉਨ੍ਹਾਂ ਨੂੰ ਕੰਮ ਦੱਸਿਆ ਜਾਂਦਾ ਸੀ। ਇਹ ਕਾਲ ਤੇ ਮੈਸੇਜ ਏਟੀਐੱਸ ਵੀ ਡੀਕੋਡ ਨਹੀਂ ਕਰ ਸਕਦੀ।

 

 

ਮੋਬਾਇਲ ਦੀ ਉਸੇ ਐਪ ਵਿੱਚ ਕੁਝ ਮੈਸੇਜ ਸੇਵ ਹੋਏ ਵੀ ਮਿਲੇ। ਇਨ੍ਹਾਂ ਰਾਹੀਂ ਏਟੀਐੱਸ ਨੂੰ ਪਤਾ ਚੱਲਿਆ ਕਿ ਕੁਝ ਹਥਿਆਰਾਂ ਦੀ ਮੂਵਮੈਂਟ ਬਾਰੇ ਲਿਖਿਆ ਸੀ ਪਰ ਇਨ੍ਹਾਂ ਵਿੱਚ ਕਈ ਗੱਲਾਂ ਕੋਡ ਵਿੱਚ ਸਨ। ਇਸ ਬਾਰੇ ਵੀ ਦੋਵੇਂ ਅੱਤਵਾਦੀਆਂ ਨੇ ਬਹੁਤਾ ਮੂੰਹ ਨਹੀਂ ਖੋਲ੍ਹਿਆ। ਏਟੀਐੱਸ ਉਨ੍ਹਾਂ ਨੂੰ ਡੀਕੋਡ ਕਰਨ ਦਾ ਜਤਨ ਕਰ ਰਹੀ ਹੈ। ਮੈਸੇਜ ਵਿੱਚ ਕਿਸੇ ਸਾਜ਼ਿਸ਼ ਦੀ ਤਿਆਰੀ ਜਿਹੀ ਗੱਲ ਵੀ ਲੱਗ ਰਹੀ ਹੈ ਪਰ ਏਟੀਐੱਸ ਇਸ ਬਾਰੇ ਕੁਝ ਬਹੁਤਾ ਨਹੀਂ ਦੱਸ ਰਹੀ।

 

 

ਪੁੱਛਗਿੱਛ ਦੌਰਾਨ ਪਤਾ ਚੱਲਿਆ ਸੀ ਕਿ ਦੋਵਾਂ ਨੇ ਗ੍ਰਿਫ਼ਤਾਰੀ ਵਾਲੀ ਰਾਤ ਭਾਵ 14 ਫ਼ਰਵਰੀ ਨੂੰ ਦਿਓਬੰਦ ਦੇ ਹੋਸਟਲ ਵਿੱਚ ਕੁਝ ਖ਼ਾਸ ਲੋਕਾਂ ਨੂੰ ਪਾਰਟੀ ਦਿੱਤੀ ਸੀ। ਉਸ ਪਾਰਟੀ ਵਿੱਚ ਕੌਣ–ਕੌਣ ਸਨ, ਇਸ ਬਾਰੇ ਐਤਵਾਰ ਨੂੰ ਏਟੀਐੱਸ ਨੇ ਕਾਫ਼ੀ ਪੁੱਛਗਿੱਛ ਕੀਤੀ। ਇਸ ਪਾਰਟੀ ਬਾਰੇ ਤਦ ਪਤਾ ਚੱਲਿਆ, ਜਦੋਂ ਏਟੀਐੱਸ ਨੇ ਪੁੱਛਿਆ ਕਿ ਏਟੀਐੱਮ ’ਚੋਂ ਤਿੰਨ ਹਜ਼ਾਰ ਰੁਪਏ ਕਿਉਂ ਕਢਵਾਏ ਸਨ; ਇਸ ਦੇ ਜਵਾਬ ਵਿੱਚ ਹੀ ਦੋਵਾਂ ਨੇ ਪਾਰਟੀ ਕਰਨ ਦੀ ਗੱਲ ਆਖੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Extremists from India talk on Special Mobile App with Jaish Leaders