ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਨੇ ਪਾਕਿ ਫ਼ੌਜ ਨਾਲ ਮਿਲ ਕੇ ਕੀਤਾ ਸੀ ਕਾਰਗਿਲ ਦੀਆਂ ਟੀਸੀਆਂ ’ਤੇ ਕਬਜ਼ਾ

ਅੱਤਵਾਦੀਆਂ ਨੇ ਪਾਕਿ ਫ਼ੌਜ ਨਾਲ ਮਿਲ ਕੇ ਕੀਤਾ ਸੀ ਕਾਰਗਿਲ ਦੀਆਂ ਟੀਸੀਆਂ ’ਤੇ ਕਬਜ਼ਾ

[ ਇਸ ਤੋਂ ਪਿਛਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

ਕਾਰਗਿਲ ਦੀ ਜੰਗ 1999 ’ਚ 3 ਮਈ ਤੋਂ ਸ਼ੁਰੂ ਹੋ ਕੇ 26 ਜੁਲਾਈ ਤੱਕ ਚੱਲੀ ਸੀ। ਅੱਜ 20ਵਾਂ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਉਸ ਵੇਲੇ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਸਨ। ਇਸ ਵੇਲੇ ਉਹ ਪੰਚਕੂਲਾ ’ਚ ਰਹਿ ਰਹੇ ਹਨ।

 

 

 

ਕਾਰਗਿਲ ਵਿਜੇ ਦਿਵਸ ਮੌਕੇ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ 79 ਸਾਲਾ ਜਨਰਲ ਵੀਪੀ ਮਲਿਕ ਨੇ ਖ਼ਾਸ ਤੇ ਲੰਮੇਰੀ ਗੱਲਬਾਤ ਕੀਤੀ।

 

 

ਜਨਰਲ ਵੀਪੀ ਮਲਿਕ ਕੋਲ ਕਾਰਗਿਲ ਦੀ ਜੰਗ ਦੇ 60 ਦਿਨਾ ਸੰਘਰਸ਼ ਦੀਆਂ ਅਣਗਿਣਤ ਯਾਦਾਂ ਹਨ। ਇੱਥੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਦੀ ਦਿਲਚਸਪੀ ਲਈ ਉਸ ਇੰਟਰਵਿਊ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ:

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਦੇ ਪਹਿਲੇ ਦੋ–ਢਾਈ ਹਫ਼ਤੇ ਤਾਂ ਭਾਰਤੀ ਫ਼ੌਜਾਂ ਨੂੰ ਇਸ ਤੱਥ ਦਾ ਹੀ ਪਤਾ ਨਹੀਂ ਲੱਗ ਸਕਿਆ ਸੀ ਕਿ ਉਨ੍ਹਾਂ ਪਹਾੜੀਆਂ ਉੱਤੇ ਅਸੀਂ ਅੱਤਵਾਦੀਆਂ ਦਾ ਸਾਹਮਣਾ ਕਰ ਰਹੇ ਹਾਂ ਜਾਂ ਕਿਸੇ ਹੋਰ ਦਾ। ਇਹ 22 ਮਈ ਨੂੰ ਜਾ ਕੇ ਪਤਾ ਲੱਗਾ ਕਿ ਕਾਰਗਿਲ ਦੀਆਂ ਪਹਾੜੀਆਂ ਉੱਤੇ ਤਾਂ ਪਾਕਿਸਤਾਨੀ ਫ਼ੌਜੀ ਬੈਠੇ ਹੋਏ ਹਨ।

 

 

ਇਸੇ ਲਈ ਤਦ ਜਦੋਂ ਜਨਰਲ ਵੀਪੀ ਮਲਿਕ ਸੁਰੱਖਿਆ ਮਾਮਲਿਆਂ ਬਾਰੇ ਕੈਬਿਨੇਟ ਕਮੇਟੀ ਸਾਹਵੇਂ ਪੇਸ਼ ਹੋਏ, ਤਦ ਉਨ੍ਹਾਂ ਸਰਕਾਰ ਨੂੰ ਦੱਸਿਆ ਕਿ ਹੁਣ ਇਸ ਜੰਗ ਵਿੱਚ ਥਲ ਸੈਨਾ ਦੇ ਨਾਲ–ਨਾਲ ਜਲ ਸੈਨਾ ਤੇ ਵਾਯੂ ਸੈਨਾ ਨੂੰ ਵੀ ਨਾਲ ਲੱਗਣਾ ਪੈਣਾ ਹੈ।

 

 

ਉਸ ਤੋਂ ਬਾਅਦ ਸਭ ਕੁਝ ਬਦਲਿਆ। ਉਨ੍ਹਾਂ ਅੱਤਵਾਦੀਆਂ ਅਤੇ ਪਾਕਿਸਤਾਨੀ ਫ਼ੌਜੀਆਂ ਨੂੰ ਕਾਬੂ ਕਰਨ ਅਤੇ ਆਪਣਾ ਹਿੱਸਾ ਉਨ੍ਹਾਂ ਦੇ ਕਬਜ਼ੇ ’ਚੋਂ ਛੁਡਾਉਣ ਲਈ ਕੰਟਰੋਲ ਰੇਖਾ ਦੀ ਕਦੇ ਵੀ ਉਲੰਘਣਾ ਨਹੀਂ ਕਰਨੀ ਪਈ। ਪਰ ਉਸੇ ਦੌਰਾਨ ਪਾਕਿਸਤਾਨ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪੱਧਰ ਉੱਤੇ ਉਛਾਲਣ ਵਿੱਚ ਕਾਮਯਾਬ ਹੋ ਗਿਆ।

 

 

ਉਸ ਜੰਗ ਵਿੱਚ ਪਾਕਿਸਤਾਨੀ ਅੱਤਵਾਦੀਆਂ ਤੇ ਫ਼ੌਜੀਆਂ ਦੀਆਂ ਮੌਤਾਂ ਘੱਟ ਹੋਈਆਂ ਸਨ ਤੇ ਭਾਰਤੀ ਜਵਾਨ ਵੱਧ ਸ਼ਹੀਦ ਹੋ ਗਏ ਸਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਜਨਰਲ ਵੀਪੀ ਮਲਿਕ ਨੇ ਅੱਗੇ ਦੱਸਿਆ ਕਿ ਜੂਨ ਦੇ ਦੂਜੇ ਤੇ ਤੀਜੇ ਹਫ਼ਤੇ ਜਦੋਂ ਤੋਲੋਲਿੰਗ ਦੀ ਚੋਟੀ ਉੱਤੇ ਜਿੱਤ ਹਾਸਲ ਕੀਤੀ ਗਈ; ਤਦ ਜਾ ਕੇ ਪਾਸਾ ਬਦਲਣ ਲੱਗਾ। ਉਸ ਤੋਂ ਬਾਅਦ ਚੋਟੀ ਨੰਬਰ 5140 ਉੱਤੇ ਫ਼ਤਿਹ ਹਾਸਲ ਕੀਤੀ ਗਈ; ਜਿੱਥੇ ਕੈਪਟਨ ਵਿਕਰਮ ਬਤਰਾ ਨੇ ਬੇਮਿਸਾਲ ਬਹਾਦਰੀ ਦਾ ਮੁਜ਼ਾਹਰਾ ਕੀਤਾ। ਫਿਰ ਚੋਟੀ ਨੰਬਰ 5203 ਉੱਤੇ ਵੀ ਫ਼ਤਿਹ ਹੋਈ। ਫਿਰ ਭਾਰਤੀ ਫ਼ੌਜੀ ਜਵਾਨਾਂ ਨੇ ਪਿਛਾਂਹ ਮੁੜ ਕੇ ਨਹੀਂ ਤੱਕਿਆ।

 

 

ਉਸ ਤੋਂ ਬਾਅਦ ਜਦੋਂ ਟਾਈਗਰ ਹਿਲ ਤੇ ਚੋਟੀ ਨੰਬਰ 4857 ਉੱਤੇ ਜੁਲਾਈ ਦੇ ਪਹਿਲੇ ਹਫ਼ਤੇ ਜਿੱਤ ਹੋਈ, ਤਦ ਪਾਕਿਸਤਾਨੀਆਂ ਦੇ ਸਾਹ ਮੁੱਕਣ ਲੱਗ ਪਏ।

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Extremists possessed Kargil mounts with the help of Pak military