ਅਗਲੀ ਕਹਾਣੀ

ਵ੍ਹਟਸਐਪ `ਤੇ ਅੱਤਵਾਦੀਆਂ ਦੀ ਧਮਕੀ, ਦਿੱਲੀ `ਚ ਹਾਈ ਅਲਰਟ

ਵ੍ਹਟਸਐਪ `ਤੇ ਅੱਤਵਾਦੀਆਂ ਦੀ ਧਮਕੀ, ਦਿੱਲੀ `ਚ ਹਾਈ ਅਲਰਟ

ਖ਼ੁਫ਼ੀਆ ਏਜੰਸੀ ਨੂੰ ਇੱਕ ਵ੍ਹਟਸਐਪ ਗਰੁੱਪ ਵਿੱਚ ਸੰਦੇਸ਼ ਮਿਲਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ `ਚ ਹਾਈ-ਅਲਰਟ ਕਰ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਵ੍ਹਟਸਐਪ ਗਰੁੱਪ ਜੈਸ਼-ਏ-ਮੁਹੰਮਦ ਵੱਲੋਂ ਚਲਾਇਆ ਜਾ ਰਿਹਾ ਹੈ; ਜਿਸ ਵਿੰਚ ਜੰਮੂ-ਕਸ਼ਮੀਰ `ਚ ਪਿਛਲੇ ਮਹੀਨੇ ਇੱਕ ਕਮਾਂਡਰ ਦੇ ਕਤਲ ਦਾ ਬਦਲਾ ਲੈਣ ਲਈ ਦਿੱਲੀ ਦੇ ਨਾਜ਼ੁਕ ਟਿਕਾਣਿਆਂ `ਤੇ ਅੱਤਵਾਦੀ ਹਮਲੇ ਦੀਆਂ ਗੱਲਾਂ ਆਖੀਆਂ ਗਈਆਂ ਹਨ।


ਮੰਗਲਵਾਰ ਨੂੰ ਇੰਟੈਲੀਜੈਂਸ ਬਿਊਰੋ ਨੇ ਬੀਤੀ 13 ਨਵੰਬਰ ਨੂੰ ਇੱਕ ਚਿੱਠੀ ਜਾਰੀ ਕਰਦਿਆਂ ਖ਼ੁਫ਼ੀਆ ਵਿੰਗ ਨੂੰ ਕਿਹਾ ਕਿ ਇਸ ਵ੍ਹਟਸਐੱਪ ਸੰਦੇਸ਼ ਨੂੰ ਵੇਖਦਿਆਂ ਇੰਟੈਲੀਜੈਂਸ ਨੂੰ ਸਰਗਰਮ ਰੱਖੋ ਅਤੇ ਹਾਈ ਅਲਰਟ ਜਾਰੀ ਰੱਖੋ।


‘ਹਿੰਦੁਸਤਾਨ ਟਾਈਮਜ਼` ਕੋਲ ਉਸ ਚਿੱਠੀ ਦੀ ਕਾਪੀ ਹੈ; ਜਿਸ ਵਿੱਚ ਕਿਹਾ ਗਿਆ ਹੈ ਕਿ - ਪਾਕਿਸਤਾਨੀ ਨਾਗਰਿਕ ਅਮੀਰ ਹਮਜ਼ਾ ਵੱਲੋਂ ਸਰਕੂਲੇਟ ਕੀਤੇ ਗਏ ਸੁਨੇਹੇ ਅਨੁਸਾਰ ਵ੍ਹਟਸਐਪ ਗਰੁੱਪ ‘ਜੈਸ਼ ਕਮਿਊਨੀਕੇਸ਼ਨ ਸੈਂਟਰ` ਵਿੰਚ 30 ਅਕਤੂਬਰ ਨੂੰ ਪੁਲਵਾਮਾ ਦੇ ਤ੍ਰਾਲ `ਚ ਕਮਾਂਡਰ ਉਸਮਾਨ ਉਰਫ਼ ਹੁਜੈਫ਼ਾ ਦੇ ਕਤਲ ਦਾ ਬਦਲਾ ਲੈਣ ਲਈ ਜੈਸ਼-ਏ-ਮੁਹੰਮਦ ਦਿੱਲੀ `ਚ ਸੁਰੱਖਿਆ ਟਿਕਾਣਿਆਂ `ਤੇ ਹਮਲੇ ਦੀ ਯੋਜਨਾ ਉਲੀਕ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Extremists Threat on WhatsApp High Alert in Delhi