ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੇਸਬੁੱਕ ਵੱਲੋਂ ਰਿਲਾਇੰਸ ਦੇ ਜੀਓ ’ਚ 43,574 ਕਰੋੜ ਰੁਪਏ ਲਾਉਣ ਦਾ ਐਲਾਨ

ਫ਼ੇਸਬੁੱਕ ਵੱਲੋਂ ਰਿਲਾਇੰਸ ਦੇ ਜੀਓ ’ਚ 43,574 ਕਰੋੜ ਰੁਪਏ ਲਾਉਣ ਦਾ ਐਲਾਨ

ਸੋਸ਼ਲ ਮੀਡੀਆ ਪਲੇਟਫ਼ਾਰਮ ਫ਼ੇਸਬੁੱਕ ਨੇ ਅੱਜ ਬੁੱਧਵਾਰ ਸਵੇਰੇ ਰਿਲਾਇੰਸ ਜੀਓ ’ਚ ਵੱਡਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਜੀਓ ’ਚ 5.7 ਅਰਬ ਡਾਲਰ ਭਾਵ 43,574 ਕਰੋੜ ਭਾਰਤੀ ਰੁਪਏ ਲਾਵੇਗੀ। ਇਸ ਤਰ੍ਹਾਂ ਫ਼ੇਸਬੁੱਕ ਨੇ ਰਿਲਾਇੰਸ ਜੀਓ ਦੀ 9.99 ਫ਼ੀ ਸਦੀ ਹਿੱਸੇਦਾਰੀ ਖ਼ਰੀਦ ਲਈ ਹੈ।

 

 

ਰਿਲਾਇੰਸ ਜੀਓ ਨੇ ਇੱਕ ਬਿਆਨ ’ਚ ਕਿਹਾ ਕਿ ਅੱਜ ਅਸੀਂ ਰਿਲਾਇੰਸ ਇੰਡਸਟ੍ਰੀਜ਼ ਦੇ ਜੀਓ ਪਲੇਟਫ਼ਾਰਮ ਲਿਮਿਟੇਡ ’ਚ ਫੇਸਬੁੱਕ ਦੇ 43,574 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕਰਦੇ ਹਾਂ। ਇਸ ਵੱਡੇ ਸਮਝੌਤੇ ਤੋਂ ਬਾਅਦ ਫ਼ੇਸਬੁੱਕ ਹੁਣ ਜੀਓ ਦੀ ਸਭ ਤੋਂ ਵੱਡੀ ਸ਼ੇਅਰ–ਧਾਰਕ ਬਣ ਗਈ ਹੈ।

 

 

ਫ਼ੇਸਬੁੱਕ ਨਾਲ ਭਾਈਵਾਲੀ ਬਾਰੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਦੋਂ ਰਿਲਾਇੰਸ ਨੇ 2016 ’ਚ ਜੀਓ ਨੂੰ ਲਾਂਚ ਕੀਤਾ ਸੀ, ਤਦ ਅਸੀਂ ਹਰੇਕ ਭਾਰਤੀ ਦੇ ਜੀਵਨ ’ਚ ਸੁਧਾਰ ਲਿਆਉਣ ਤੇ ਭਾਰਤ ਨੂੰ ਦੁਨੀਆ ਦੀ ਮੋਹਰੀ ਡਿਜੀਟਲ ਸੁਸਾਇਟੀ ਦੇ ਤੌਰ ’ਤੇ ਪ੍ਰਚਾਰਿਤ ਕਰਨ ਦੇ ਸੁਫ਼ਨੇ ਤੋਂ ਪ੍ਰੇਰਿਤ ਸਨ।

 

 

ਇਸ ਲਈ ਰਿਲਾਇੰਸ ਦੇ ਅਸੀਂ ਸਾਰੇ ਲੋਕ ਭਾਰਤ ਦੇ ਡਿਜੀਟਲ ਸਿਸਟਮ ਨੂੰ ਵਿਕਸਤ ਕਰਨ ਤੇ ਤਬਦੀਲੀ ਲਿਆਉਣ ਲਈ ਸਾਡੇ ਭਾਈਵਾਲ ਵਜੋਂ ਫ਼ੇਸਬੁੱਕ ਦਾ ਸੁਆਗਤ ਕਰਦੇ ਹਾਂ।

 

 

ਉਨ੍ਹਾਂ ਕਿਹਾ ਕਿ ਜੀਓ ਅਤੇ ਫ਼ੇਸਬੁੱਕ ਵਿਚਾਲੇ ਤਾਲਮੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਮਿਸ਼ਨ ਤੇ ਇਸ ਦੇ ‘ਈਜ਼ ਆਫ਼ ਲਿਵਿੰਗ’ (ਸੁਖਾਲਾ ਜੀਵਨ) ਅਤੇ ‘ਈਜ਼ ਆਫ਼ ਡੂਇੰਗ ਬਿਜ਼ਨੇਸ’ (ਸੁਖਾਲਾ ਕਾਰੋਬਾਰ) ਦੇ ਟੀਚੇ ਨੂੰ ਪੂਰਾ ਕਰੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੋਰੋਨਾ ਵਾਇਰਸ ਦੇ ਖ਼ਤਮ ਹੋਣ ਤੋਂ ਬਾਅਦ ਭਾਰਤ ਦੀ ਅਰਥ–ਵਿਵਸਥਾ ਸਭ ਤੋਂ ਘੱਟ ਸਮੇਂ ’ਚ ਬਿਹਤਰ ਹੋਵੇਗੀ।

 

 

ਇਸ ਸਮਝੌਤੇ ਤੋਂ ਬਾਅਦ ਜ਼ਕਰਬਰਗ ਨੇ ਕਿਹਾ ਕਿ ਮੈਂ ਮੁਕੇਸ਼ ਅੰਬਾਨੀ ਤੇ ਪੂਰੀ ਜੀਓ ਟੀਮ ਨੂੰ ਉਨ੍ਹਾਂ ਦੀ ਭਾਈਵਾਲੀ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। ਮੈਂ ਨਵੇਂ ਸਮਝੌਤੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਉੱਧਰ ਰਿਲਾਇੰਸ ਨੇ ਇੱਕ ਵੱਖਰੇ ਬਿਆਨ ’ਚ ਕਿਹਾ ਕਿ ਫ਼ੇਸਬੁੱਕ ਨੇ ਜੀਓ ਪਲੇਟਫ਼ਾਰਮ ਉੱਤੇ 4.62 ਲੱਖ ਕਰੋੜ ਰੁਪਏ ਪ੍ਰੀ–ਮਨੀ ਇੰਟਰਪ੍ਰਾਈਜ਼ ਵੈਲਿਯੂ ਮੰਨ ਕੇ ਨਿਵੇਸ਼ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook announces to invest Rs 43574 Crore in Reliance JIO