ਅਗਲੀ ਕਹਾਣੀ

ਫੇਸਬੁੱਕ ਤੋਂ ਫੜ੍ਹਿਆ ਗਿਆ ਬਲਾਤਕਾਰ ਦਾ ਦੋਸ਼ੀ

ਫੇਸਬੁੱਕ ਤੋਂ ਫੜ੍ਹਿਆ ਗਿਆ ਬਲਾਤਕਾਰ ਦਾ ਦੋਸ਼ੀ

ਤਿੰਨ ਸਾਲ ਤੋਂ ਫਰਾਰ ਚਲ ਰਹੇ ਬਲਾਤਕਾਰ ਦੇ ਇਕ ਮੁਲਜ਼ਮ ਨੂੰ ਕੋਟਲਾ ਮੁਬਾਰਕਪੁਰ ਥਾਣਾ ਪੁਲਿਸ ਨੇ ਫੇਸਬੁੱਕ ਪੋਸਟ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਹਿਚਾਣ 24 ਸਾਲਾ ਰਾਹੁਲ ਵਿਕਟਰ ਵਜੋਂ ਹੋਈ ਹੈ। ਉਹ ਸਕਿੰਦਰਪੁਰ, ਗੁਰੂਗ੍ਰਾਮ ਦਾ ਰਹਿਣ ਵਾਲਾ ਹੈ।

 

ਵਾਰਦਾਤ ਦੇ ਬਾਅਦ ਮੁਲਜ਼ਮ ਨੇ ਆਪਣੇ ਮੋਬਾਇਲ ਨੰਬਰ ਬਦਲ ਲਿਆ ਸੀ ਅਤੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਪੀੜਤਾ ਨੂੰ ਬਲਾਕ ਕਰ ਦਿੱਤਾ ਸੀ। ਮੁਲਜ਼ਮ ਨੇ ਆਪਣੇ ਫੇਸਬੁੱਕ ਅਕਾਊਂਟ ਉਤੇ ਸੇਲਫੀ ਪਾਈ ਸੀ, ਇਸ ਸੈਲਫੀ ਨਾਲ ਪੁਲਿਸ ਨੇ ਆਰੋਪੀ ਨੂੰ ਦਬੋਚ ਲਿਆ।

ਪੁਲਿਸ ਕਮਿਸ਼ਨਰ ਵਿਜੈ ਕੁਮਾਰ ਨੇ ਦੱਸਿਆ ਕਿ 10 ਫਰਵਰੀ 2016 ਨੂੰ ਇਕ ਲੜਕੀ ਨੇ ਕੋਟਲਾ ਮੁਬਾਰਕਪੁਰ ਥਾਣੇ ਵਿਚ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ। ਪੀੜਤਾ ਨੇ ਦੱਸਿਆ ਕਿ ਉਹ ਮੁਲਜ਼ਮ ਨੂੰ ਕਰੀਬ ਇਕ ਸਾਲ ਤੋਂ ਜਾਣਦੀ ਸੀ। ਮੁਲਜ਼ਮ ਨੇ ਉਸ ਨੂੰ ਲੈ ਕੇ ਇਕ ਦਿਨ ਗੁਰੂਗ੍ਰਾਮ ਗਿਆ ਸੀ, ਜਿੱਥੇ ਉਸਨੇ ਕੋਲਡ ਡ੍ਰਿੰਕ ਵਿਚ ਨਸ਼ੀਲਾ ਪਦਾਰਥ ਮਿਲਾਕੇ ਪਿਲਾਇਆ ਅਤੇ ਉਸ ਨਾਲ ਬਲਾਤਕਾਰ ਕੀਤਾ।

 

ਮੁਲਜ਼ਮ ਨੇ ਪੀੜਤਾ ਦਾ ਵੀਡੀਓ ਅਤੇ ਫੋਟੋ ਵੀ ਖਿੱਚ ਲਈ ਸੀ, ਜਿਸ ਦੇ ਬਲ ਉਤੇ ਉਹ ਪੀੜਤਾ ਨੂੰ ਬਲੈਕਮੇਲ ਕਰ ਰਿਹਾ ਸੀ। ਪੀੜਤਾ ਨੇ ਪ੍ਰੇਸ਼ਾਨ ਹੋ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸਦੇ ਬਾਅਦ ਮੁਲਜ਼ਮ ਫਰਾਰ ਹੋ ਗਿਆ। ਮੁਲਜ਼ਮ ਨੇ ਆਪਣਾ ਮੋਬਾਇਲ ਨੰਬਰ ਬਦਲ ਲਿਆ ਅਤੇ ਪੀੜਤਾ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਬਲਾਕ ਕਰ ਦਿੱਤਾ। ਹਾਲਾਂਕਿ, ਫੇਸਬੁੱਕ ਉਤੇ ਕੀਤੀ ਗਈ ਪੋਸਟ ਦੇ ਸਹਾਰੇ ਪੁਲਿਸ ਮੁਲਜ਼ਮ ਤੱਕ ਪਹੁੰਚ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਲਜ਼ਮ ਤੋਂ ਮਾਮਲੇ ਸਬੰਧੀ ਪੁੱਛਗਿੱਛ ਕਰ ਰਹੀ ਹੈ।

ਪੁਲਿਸ ਨੇ ਮੁਲਜ਼ਮ ਦੇ ਫੇਸਬੁੱਕ ਅਕਾਊਂਟ ਉਤੇ ਅਪਲੋਡ ਕੀਤੀ ਗਈਆਂ ਸਾਰੀਆਂ ਫੋਟੋ ਦੇਖੀਆਂ। ਇਕ ਫੋਟੋ ਵਿਚ ਉਹ ਇਕ ਰੇਸਤਰਾ ਦੇ ਕੋਲ ਨਜ਼ਰ ਆਇਆ। ਉਸ ਉਤੇ ਕਈ ਫੋਨ ਲਿਖੇ ਨੰਬਰ ਲਿਖੇ ਮਿਲੇ। ਪੁਲਿਸ ਨੇ ਉਨ੍ਹਾਂ ਨੰਬਰਾਂ ਉਤੇ ਗੱਲ ਕੀਤੀ ਤਾਂ ਪਤਾ ਚਲਿਆ ਕਿ ਮੁਲਜ਼ਮ ਸਾਲ 2017 ਵਿਚ ਰੇਸਤਰਾਂ ਵਿਚ ਕੰਮ ਕਰਦਾ ਸੀ। ਇਸੇ ਆਧਾਰ ਉਤੇ ਪੁਲਿਸ ਉਸ ਸਮੇਂ ਤੱਕ ਪਹੁੰਚ ਗਈ।

 

ਪੁਲਿਸ ਮੁਤਾਬਕ, ਮੁਲਜ਼ਮ ਏਅਰਸੇਲ ਦਾ ਨੰਬਰ ਵਰਤੋਂ ਕਰ ਰਿਹਾ ਸੀ। ਕੰਪਨੀ ਬੰਦ ਹੋਣ ਦੇ ਚਲਦਿਆਂ ਉਸਦੇ ਨੰਬਰ ਦੀ ਜਾਣਕਾਰੀ ਨਹੀਂ ਮਿਲ ਸਕੀ। ਇਸ ਤੋਂ ਬਾਅਦ ਐਸਐਚਓ ਅਜੈ ਨੇਗੀ, ਇੰਸਪੈਕਟਰ ਮਨੋਜ ਕੁਮਾਰ, ਐਸਆਈ ਦੁਰਗਾ ਪ੍ਰਸਾਦ ਅਤੇ ਐਸਆਈ ਰਵੀ ਯਾਦ ਦੀ ਟੀਮ ਨੇ ਮੁਲਜ਼ਮ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਖੋਜਣਾ ਸ਼ੁਰੂ ਕੀਤਾ। ਪੁਲਿਸ ਨੇ ਮੁਲਜ਼ਮ ਦੇ ਨਾਮ ਨਾਲ ਜੁੜੇ 150  ਫੇਸਬੁੱਕ ਅਕਾਊਂਟ ਖੰਗਾਲੇ। ਇਸ ਦੌਰਾਨ ਇਕ ਅਕਾਊਂਟ ਉਤੇ ਮੁਲਜ਼ਮ ਦੀ ਫੋਟੋ ਦੇਖਕੇ ਪੁਲਿਸ ਨੇ ਉਸ ਨੂੰ ਪਹਿਚਾਣ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook post help police to track down rape case convict