ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਵੱਲੋਂ ਸੋਸ਼ਲ ਮੀਡੀਆ ਛੱਡਣ ਦੇ ਐਲਾਨ ਤੋਂ ਫ਼ੇਸਬੁੱਕ, ਟਵਿਟਰ, ਯੂ–ਟਿਊਬ ਦੇ ਉੱਡੇ ਹੋਸ਼

PM ਮੋਦੀ ਵੱਲੋਂ ਸੋਸ਼ਲ ਮੀਡੀਆ ਛੱਡਣ ਦੇ ਐਲਾਨ ਤੋਂ ਫ਼ੇਸਬੁੱਕ, ਟਵਿਟਰ, ਯੂ–ਟਿਊਬ ਦੇ ਉੱਡੇ ਹੋਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਸ਼ਲ ਮੀਡੀਆ ਛੱਡਣ ਦੇ ਐਲਾਨ ਕਾਰਨ ਫ਼ੇਸਬੁੱਕ, ਟਵਿਟਰ, ਇੰਸਟਾਗ੍ਰਾਮ ਤੇ ਯੂ–ਟਿਊਬ ਜਿਹੀਆਂ ਕੰਪਨੀਆਂ ਸੁੰਨ ਹੋ ਕੇ ਰਹਿ ਗਈਆਂ ਹਨ।

 

 

ਦਰਅਸਲ, ਇਨ੍ਹਾਂ ਕੰਪਨੀਆਂ ਨੂੰ ਹੁਣ ਇਹ ਡਰ ਸਤਾ ਰਿਹਾ ਹੈ ਕਿ ਭਾਰਤ ਕਿਤੇ ਆਪਣੀ ਕੋਈ ਵੱਖਰੀ ਸੋਸ਼ਲ ਮੀਡੀਆ ਕੰਪਨੀ ਤਾਂ ਸ਼ੁਰੂ ਨਹੀਂ ਕਰਨ ਜਾ ਰਿਹਾ। ਇਹ ਵੀ ਆਖਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸਿਰਫ਼ ‘ਨਮੋ ਐਪ’ ਨਾਲ ਹੀ ਜਨਤਾ ਨਾਲ ਗੱਲਬਾਤ ਕਰਿਆ ਕਰਨਗੇ।

 

 

ਸੋਸ਼ਲ ਮੀਡੀਆ ਕੰਪਨੀਆਂ ਇਸ ਗੱਲ ਤੋਂ ਡਾਢੀਆਂ ਡਰੀਆਂ ਹੋਈਆਂ ਹਨ ਕਿਉਂਕਿ ਪਹਿਲਾਂ ਸਰਕਾਰ ਨੇ ਨਕਲੀ ਖ਼ਬਰਾਂ ਉੱਤੇ ਲਗਾਮ ਕੱਸਣ ਦੀ ਅਪੀਲ ਕੀਤੀ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ।

 

 

ਸੋਸ਼ਲ ਮੀਡੀਆ ਕੰਪਨੀਆਂ ਨੂੰ ਡਰ ਹੈ ਕਿ ਭਾਰਤ ਨੇ ਜੇ ਕਿਤੇ ਆਪਣੀ ਕੋਈ ਕੰਪਨੀ ਸ਼ੁਰੂ ਕਰ ਦਿੱਤੀ ਅਤੇ ਪ੍ਰਧਾਨ ਮੰਤਰੀ ਉਸ ਨਾਲ ਜੁੜ ਗਏ, ਤਾਂ ਉਨ੍ਹਾਂ ਦੇ ਫ਼ਾਲੋਅਰਜ਼ ਭਾਵ ਪ੍ਰਸ਼ੰਸਕ ਤੇ ਹੋਰ ਦੇਸ਼ ਵਾਸੀ ਵੀ ਉਸ ਪਾਸੇ ਦਾ ਰੁਖ਼ ਕਰਨਗੇ।

 

 

ਇਸ ਨਾਲ ਉਸ ਨਵੇਂ ਸੰਭਾਵੀ ਸੋਸ਼ਲ ਮੀਡੀਆ ਮੰਚ ਦੀ ਹਰਮਨਪਿਆਰਤਾ ਭਾਰਤ ਤੇ ਦੁਨੀਆ ’ਚ ਵਧੇਗੀ; ਇਸ ਦਾ ਅਸਰ ਯਕੀਨੀ ਤੌਰ ਉੱਤੇ ਫ਼ੇਸਬੁੱਕ, ਟਵਿਟਰ, ਯੂ–ਟਿਊਬ ਤੇ ਇੰਸਟਾਗ੍ਰਾਮ ਦੀ ਹਰਮਨਪਿਆਰਤਾ ਉੱਤੇ ਵੀ ਪਵੇਗਾ।

 

 

ਸੋਸ਼ਲ ਮੀਡੀਆ ਦੀਆਂ ਪ੍ਰਮੁੱਖ ਕੰਪਨੀਆਂ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪ੍ਰਤੀਕਰਮ ਹਾਲੇ ਤੱਕ ਨਹੀਂ ਆਇਆ।

 

 

ਸ੍ਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆਂ ਨੂੰ ਅਲਵਿਦਾ ਆਖਣ ਦਾ ਐਲਾਨ ਕੀਤਾ ਸੀ। ਸ੍ਰੀ ਮੋਦੀ ਨਾ ਸਿਰਫ਼ ਦੁਨੀਆ ਸਭ ਤੋਂ ਵੱਡੇ ਜਮਹੂਰੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਸਗੋਂ ਉਹ ਸੋਸ਼ਲ ਮੀਡੀਆ ਦੀਆਂ ਸਭ ਤੋਂ ਵੱਧ ਹਰਮਨਪਿਆਰੀਆਂ ਹਸਤੀਆਂ ਵਿੱਚ ਵੀ ਸ਼ੁਮਾਰ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ’ਚ ਹੈ।

 

 

ਸ੍ਰੀ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਡ ਛੱਡਣ ਦੇ ਐਲਾਨ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਹੈਰਾਨ–ਪਰੇਸ਼ਾਨ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook Twitter YouTube stunned after PM Modi s announcement to give up Social Media