ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PAN ਨੂੰ Aadhaar ਨਾਲ ਲਿੰਕ ਕਰਨ ਦੀ ਮਿਤੀ 'ਚ ਵਾਧਾ

ਸਰਕਾਰ ਨੇ ਪੈਨ (PAN) ਨੰਬਰ ਨੂੰ ਆਧਾਰ ਨੰਬਰ ਨਾਲ ਜੋੜਨ ਦੀ ਆਖ਼ਰੀ ਤਰੀਕ 30 ਸਤੰਬਰ ਤੋਂ 31 ਦਸੰਬਰ ਤੱਕ ਵਧਾ ਦਿੱਤੀ ਹੈ। 31 ਮਾਰਚ 2019 ਨੂੰ ਜਦੋਂ ਲੋਕ ਪੈਨ ਕਾਰਡ ਨੂੰ ਆਧਾਰ ਨਾਲ ਜੋੜਨ ਤੋਂ ਅਸਮਰੱਥ ਸਨ, ਸਰਕਾਰ ਨੇ ਇਸ ਦੀ ਆਖ਼ਰੀ ਮਿਤੀ 3 ਮਹੀਨਿਆਂ ਲਈ ਵਧਾ ਦਿੱਤੀ, ਜੋ 30 ਸਤੰਬਰ ਸੀ। ਹੁਣ ਇਕ ਵਾਰ ਫਿਰ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖ਼ਰੀ ਤਾਰੀਕ ਵਧਾ ਦਿੱਤੀ ਹੈ।

 

ਵਿੱਤ ਮੰਤਰਾਲੇ ਦੇ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਨੇ ਇਸ ਸਬੰਧ ਵਿੱਚ ਇੱਕ ਨੋਟਿਸ ਜਾਰੀ ਕੀਤਾ ਹੈ। ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖ਼ਰੀ ਤਰੀਕ ਹੁਣ ਸੱਤਵੀਂ ਵਾਰ ਵਧਾ ਦਿੱਤੀ ਗਈ ਹੈ।

 

ਸਰਕਾਰ ਨੇ ਪਾਇਆ ਕਿ ਇਸ ਤੋਂ ਪਹਿਲਾਂ ਵਧਾਈ ਗਈ ਸਮਾਂ ਸੀਮਾ ਵਿੱਚ ਲੋਕ ਆਪਣਾ ਆਧਾਰ ਪੈਨ ਨਾਲ ਨਹੀਂ ਜੋੜ ਸਕੇ ਸਨ। ਜਦੋਂ ਤੋਂ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਾਉਣਾ ਜ਼ਰੂਰੀ ਸੀ, ਉਦੋਂ ਤੋਂ ਆਧਾਰ ਲਿੰਕ ਦੇ ਪੈਨ ਕਾਰਡ ਨੂੰ ਸਹੀ ਨਹੀਂ ਮੰਨਿਆ ਜਾ ਰਿਹਾ ਹੈ। 

 

ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਆਪਣਾ ਪੈਨ ਆਧਾਰ ਨਾਲ ਜੋੜਨਾ ਪਵੇਗਾ। ਇਹ ਉਨ੍ਹਾਂ ਲਈ ਚੰਗੀ ਖ਼ਬਰ ਹੈ ਜਿਨ੍ਹਾਂ ਨੂੰ ਹਾਲ ਹੀ ਵਿੱਚ ਪੈਨ ਕਾਰਡ ਮਿਲਿਆ ਹੈ ਅਤੇ ਉਹ ਅਜੇ ਤੱਕ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕਰ ਸਕੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facility: Last date for linking PAN-Aadhaar extended till 31 December