ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਚੰਦਰਯਾਨ-2 ਨੇ ਭੇਜੀ ਧਰਤੀ ਦੀ ਪਹਿਲੀ ਤਸਵੀਰ?

ਇਸਰੋ ਦੁਆਰਾ ਚੰਦਰਯਾਨ-2 ਦੇ ਲਾਂਚ ਕੀਤੇ ਜਾਣ ਮਗਰੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹਨ। ਇਨ੍ਹਾਂ ਤਸਵੀਰਾਂ ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫ਼ੋਟੋ ਚੰਦਰਯਾਨ-2 ਦੁਆਰਾ ਖਿੱਚੀਆਂ ਗਈਆਂ ਹਨ। ਲਾਈਵ ਹਿੰਦੁਸਤਾਨ ਟੀਮ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੇ ਦਾਅਵੇ ਦੀ ਪੁਸ਼ਟੀ ਦੀ ਜਾਂਚ ਕੀਤੀ।

 

 

ਦਰਅਸਲ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਕਿਹਾ ਜਾ ਰਿਹਾ ਹੈ ਕਿ ਇਹ ਚੰਦਰਯਾਨ-2 ਦੁਆਰਾ ਖਿੱਚੀ ਗਈ ਧਰਤੀ ਦੀ ਪਹਿਲੀ ਤਸਵੀਰ ਹੈ। ਕਿੰਨੀ ਸੋਹਣੀ ਤਸਵੀਰ ਹੈ। ਹਾਲਾਂਕਿ ਇਸਰੋ ਨੇ ਚੰਦਰਯਾਨ-2 ਨੂੰ ਚੰਨ੍ਹ ਦੇ ਦੱਖਣੀ ਧਰੂ ’ਤੇ ਭੇਜਿਆ ਹੈ। ਇਸਦਾ ਮਕਸਦ ਚੰਨ੍ਹ ਤੇ ਜੀਵਣ ਦੀ ਸੰਭਾਵਨਾਵਾਂ ਨੂੰ ਲੱਭਣਾ ਹੈ। ਚੰਦਰਯਾਨ-2 ਨਾਲ ਜੁੜੀ ਹਰੇਕ ਜਾਣਕਾਰੀ ਇਸਰੋ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਸ਼ੇਅਰ ਕਰ ਰਿਹਾ ਹੈ। ਇਸ ਹੈਂਡਲ ਤੇ ਵੀ ਕੋਈ ਅਜਿਹੀ ਫ਼ੋਟੋ ਬਾਰੇ ਜ਼ਿਕਰ ਨਹੀਂ ਕੀਤਾ ਗਿਆ ਹੈ।

 

 

ਲਾਈਵ ਹਿੰਦੁਸਤਾਨ ਟੀਮ ਨੇ ਗੂਗਲ ਰਿਵਰਸ ਇਮੇਜ ਦੁਆਰਾ ਇਨ੍ਹਾਂ ਤਸਵੀਰਾਂ ਦੀ ਸੱਚਾਈ ਪਤਾ ਲਗਾਈ ਤਾਂ ਪਤਾ ਲਗਿਆ ਕਿ ਇਹ ਫ਼ੋਟੋ ਦ ਟੈਲੀਗ੍ਰਾਫ਼ ਚ 26 ਜਨਵਰੀ 2017 ਨੂੰ ਛਾਪੀ ਗਈ ਸੀ। ਇਸ ਨੂੰ ਨਾਸਾ ਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਪੁਲਾੜ-ਯਾਤਰੀਆਂ ਦੁਆਰਾ ਲਈ ਗਈ ਸੀ।

 

 

ਦੂਜੀ ਤਸਵੀਰ ਨੂੰ ਲੱਭਣ ਮਗਰੋਂ ਪਤਾ ਲਗਿਆ ਕਿ ਇਹ ਇਕ ਕੰਪਿਊਟਰ ਤਕਨੀਕ ਦੁਆਰਾ ਬਣਾਏ ਵੀਡੀਓ ਤੋਂ ਲਈ ਗਈ ਹੈ। ਜਿਸਦਾ ਨਾਂ ਲਾਈਟ ਓਵਰ ਦਾ ਮਾਰਨਿੰਗ ਅਰਥ ਹੈ।

 

 

ਲਾਈਵ ਹਿੰਦੁਸਤਾਨ ਟੀਮ ਨੇ ਆਖਰਕਾਰ ਜਾਂਚ ਚ ਇਹ ਪਾਇਆ ਕਿ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਇਹ ਕਹਿ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਕਿ ਉਹ ਚੰਦਰਯਾਨ-2 ਦੁਆਰਾ ਭੇਜੀਆਂ ਗਈਆਂ ਹਨ ਉਨ੍ਹਾਂ ਦਾ ਇਸ ਮਿਸ਼ਨ ਨਾਲ ਕੋਈ ਸਬੰਧ ਨਹੀਂ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fact check picture of earth sent from chandrayaan 2 Know the reality