ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

’40,000 ਕਰੋੜ ਲਈ ਫੜਨਵੀਸ ਨੇ ਮੁੜ CM ਬਣਨ ਦਾ ਨਾਟਕ ਰਚਿਆ’

’40,000 ਕਰੋੜ ਲਈ ਫੜਨਵੀਸ ਨੇ ਮੁੜ CM ਬਣਨ ਦਾ ਨਾਟਕ ਰਚਿਆ’

ਕਰਨਾਟਕ ਦੀ ਉੱਤਰ ਕੰਨੜ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਬਾਰੇ ਇੱਕ ਅਹਿਮ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ 40,000 ਕਰੋੜ ਰੁਪਏ ਦੇ ਫ਼ੰਡ ਬਚਾਉਣ ਲਈ ਸ੍ਰੀ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਦਾ ਨਾਟਕ ਰਚਿਆ ਸੀ।

 

 

ਸ੍ਰੀ ਹੇਗੜੇ ਨੇ ਦਾਅਵਾ ਕੀਤਾ,‘ਤੁਸੀਂ ਸਾਰੇ ਜਾਣਦੇ ਹੋ ਕਿ ਮਹਾਰਾਸ਼ਟਰ ’ਚ ਸਾਡਾ ਆਦਮੀ (ਦੇਵੇਂਦਰ ਫੜਨਵੀਸ) 80 ਘੰਟਿਆਂ ਲਈ ਮੁੱਖ ਮੰਤਰੀ ਬਣਿਆ ਤੇ ਫਿਰ ਉਸ ਨੇ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਇਹ ਨਾਟਕ ਕਿਉਂ ਕੀਤਾ? ਕੀ ਸਾਨੂੰ ਇਹ ਗੱਲ ਪਤਾ ਨਹੀਂ ਸੀ ਕਿ ਸਾਡੇ ਕੋਲ ਬਹੁਮੱਤ ਨਹੀਂ ਹੈ। ਫਿਰ ਵੀ ਉਹ ਮੁੱਖ ਮੰਤਰੀ ਬਣ ਗਏ। ਇਹ ਉਹ ਸੁਆਲ ਹੈ, ਜੋ ਸਾਰੇ ਪੁੱਛ ਰਹੇ ਹਨ।’

 

 

ਉਨ੍ਹਾਂ ਕਿਹਾ – ‘ਮੁੱਖ ਮੰਤਰੀ ਕੋਲ ਕੇਂਦਰ ਸਰਕਾਰ ਦੇ 40 ਹਜ਼ਾਰ ਕਰੋੜ ਰੁਪਏ ਸਨ। ਜੇ ਕਾਂਗਰਸ, ਐੱਨਸੀਪੀ ਤੇ ਸ਼ਿਵ ਸੈਨਾ ਸੱਤਾ ’ਚ ਆਉਂਦੇ, ਤਾਂ ਉਹ 40 ਹਜ਼ਾਰ ਕਰੋੜ ਰੁਪਏ ਦੀ ਦੁਰਵਰਤੋਂ ਕਰਦੇ। ਇਹੋ ਕਾਰਨ ਹੈ ਕਿ ਕੇਂਦਰ ਸਰਕਾਰ ਦੇ ਇਸ ਪੈਸੇ ਨੂੰ ਵਿਕਾਸ ਕਾਰਜਾਂ ਲਈ ਵਰਤਿਆ ਜਾ ਸਕੇ। ਇਸੇ ਲਈ ਇਹ ਨਾਟਕ ਰਚਿਆ ਗਿਆ ਸੀ।’

 

 

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਇਹ ਯੋਜਨਾ ਬਹੁਤ ਪਹਿਲਾਂ ਤੋਂ ਸੀ। ਇਸੇ ਲਈ ਇਹ ਤੈਅ ਕੀਤਾ ਗਿਆ ਕਿ ਇੱਕ ਨਾਟਕ ਹੋਣਾ ਚਾਹੀਦਾ ਹੈ। ਇਸੇ ਲਈ ਫੜਨਵੀਸ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਮੁੜ ਹਲਫ਼ ਲਿਆ ਸੀ।

 

 

ਸ੍ਰੀ ਹੇਗੜੇ ਨੇ ਕਿਹਾ ਕਿ ਸਹੁੰ ਚੁੱਕਣ ਦੇ 15 ਘੰਟਿਆਂ ਅੰਦਰ ਸ੍ਰੀ ਫੜਨਵੀਸ ਨੇ 40 ਹਜ਼ਾਰ ਕਰੋੜ ਰੁਪਏ ਉਸ ਥਾਂ ਪਹੁੰਚਾ ਦਿੱਤੇ, ਜਿੱਥੋਂ ਉਹ ਆਏ ਸਨ। ਇੰਝ ਸ੍ਰੀ ਫੜਨਵੀਸ ਨੇ ਸਾਰਾ ਪੈਸਾ ਵਾਪਸ ਕੇਂਦਰ ਸਰਕਾਰ ਨੂੰ ਦੇ ਕੇ ਉਸ ਨੂੰ ਬਚਾ ਲਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fadnavis acted a play of becoming CM again only due to Rs 40000 Crore