ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੜਨਵੀਸ ਨੇ ਕਦੇ ਆਖਿਆ ਸੀ: 80,000 ਕਰੋੜ ਦੇ ‘ਘੁਟਾਲਿਆਂ’ ’ਚ ਫਸੇ ਅਜੀਤ ਪਵਾਰ ਨੂੰ ਜੇਲ੍ਹ ਭੇਜਾਂਗਾ

ਫੜਨਵੀਸ ਨੇ ਕਦੇ ਆਖਿਆ ਸੀ: 80,000 ਕਰੋੜ ਦੇ ‘ਘੁਟਾਲਿਆਂ’ ’ਚ ਫਸੇ ਅਜੀਤ ਪਵਾਰ ਨੂੰ ਜੇਲ੍ਹ ਭੇਜਾਂਗਾ

ਮਹਾਰਾਸ਼ਟਰ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਅਜੀਤ ਪਵਾਰ ਨੇ ਸ਼ਰਦ ਪਵਾਰ ਵਿਰੁੱਧ ਬਗ਼ਾਵਤ ਕਰਦਿਆਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ ਹੈ। ਪਰ ਭਾਜਪਾ ਸਾਹਮਣੇ ਹਾਲੇ ਸਦਨ ’ਚ ਬਹੁਮੱਤ ਸਿੱਧ ਕਰਨਾ ਬਹੁਤ ਵੱਡੀ ਚੁਣੌਤੀ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ’ਚ ਹੈ, ਜਿਸ ਬਾਰੇ ਅਦਾਲਤ ਭਲਕੇ ਸੋਮਵਾਰ ਨੂੰ 10:30 ਵਜੇ ਆਪਣਾ ਫ਼ੈਸਲਾ ਸੁਣਾਏਗੀ।

 

 

ਇਸ ਦੌਰਾਨ ਸਿਆਸੀ ਗਲਿਆਰਿਆਂ ’ਚ ਇਹ ਵੀ ਚਰਚਾ ਹੈ ਕਿ ਜਿਸ ਅਜੀਤ ਪਵਾਰ ਨੂੰ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਜੇਲ੍ਹ ਭੇਜਣ ਦੀਆਂ ਗੱਲਾਂ ਕਰਦੇ ਰਹੇ ਹਨ, ਉਸੇ ਅਜੀਤ ਪਵਾਰ ਨੂੰ ਉਨ੍ਹਾਂ ਉੱਪ–ਮੁੱਖ ਮੰਤਰੀ ਬਣਾ ਦਿੱਤਾ ਹੈ। ਤਦ ਹੁਣ ਉਨ੍ਹਾਂ ਉੱਤੇ ਲੱਗੇ ਦੋਸ਼ਾਂ ਦਾ ਕੀ ਹੋਵੇਗਾ?

 

 

ਦਰਅਸਲ, ਐਨਸੀਪੀ ਆਗੂ ਅਜੀਤ ਪਵਾਰ ਉੱਤੇ ਕਈ ਅਜਿਹੇ ਦੋਸ਼ ਹਨ, ਜੋ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ। ਅਜੀਤ ਪਵਾਰ 70 ਹਜ਼ਾਰ ਕਰੋੜ ਰੁਪਏ ਦੇ ਕਥਿਤ ਸਿੰਜਾਈ ਘੁਟਾਲੇ ’ਚ ਵੀ ਦੋਸ਼ੀ ਹਨ। ਭਾਜਪਾ ਖ਼ੁਦ ਉਨ੍ਹਾਂ ਨੂੰ ਕਈ ਵਾਰ ਘੇਰ ਚੁੱਕੀ ਹੈ।

 

 

ਸਾਲ 2010 ’ਚ ਕਾਂਗਰਸ ਤੇ ਐੱਨਸੀਪੀ ਦੀ ਸਰਕਾਰ ’ਚ ਅਜੀਤ ਪਵਾਰ ਪਹਿਲੀ ਵਾਰ ਉੱਪ–ਮੁੱਖ ਮੰਤਰੀ ਬਣੇ ਸਨ ਪਰ ਦੋ ਸਾਲਾਂ ਬਾਅਦ ਹੀ ਘੁਟਾਲੇ ਦੇ ਦੋਸ਼ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ। ਸਾਲ 2018 ’ਚ ਮਹਾਰਾਸ਼ਟਰ ਐਂਟੀ ਕੁਰੱਪਸ਼ਨ ਬਿਊਰੋ ਨੇ ਉਨ੍ਹਾਂ ਨੂੰ ਸਿੰਜਾਈ ਘੁਟਾਲੇ ’ਚ ਦੋਸ਼ੀ ਠਹਿਰਾਇਆ ਸੀ।

 

 

ਅਜੀਤ ਪਵਾਰ ਉੱਤੇ ਇਹ ਵੀ ਦੋਸ਼ ਹੈ ਕਿ ਜਦੋਂ ਉਹ ਮਹਾਰਾਸ਼ਟਰ ਸਹਿਕਾਰੀ ਬੈਂਕ ਦੇ ਡਾਇਰੈਕਟਰ ਸਨ, ਤਦ ਬੈਂਕ ਨੇ ਕਈ ਖੰਡ ਮਿਲਾਂ ਨੂੰ ਘੱਟ ਦਰਾਂ ਉੱਤੇ ਕਰਜ਼ਾ ਦਿੱਤਾ ਸੀ। ਬਾਅਦ ’ਚ ਮਿੱਲਾਂ ਨੇ ਖ਼ੁਦ ਨੂੰ ਦੀਵਾਲੀਆ ਐਲਾਨ ਦਿੱਤਾ ਸੀ।

 

 

ਦੋਸ਼ ਹੈ ਕਿ ਇਨ੍ਹਾਂ ਸੰਪਤੀਆਂ ਨੂੰ ਵੇਚਣ, ਸਸਤੇ ਕਰਜ਼ੇ ਦੇਣ ਤੇ ਉਨ੍ਹਾਂ ਦੀ ਵਾਪਸੀ ਹੋਣ ਕਾਰਨ ਬੈਂਕਾਂ ਨੂੰ ਸਾਲ 2007 ਤੋਂ ਲੈ ਕੇ 2011 ਤੱਕ 25,000 ਕਰੋੜ ਰੁਪਏ ਦਾ ਨੁਕਸਾਨ ਹੋਇਆ।

 

 

ਅਜੀਤ ਪਵਾਰ ਵਿਰੁੱਧ ਠੱਗੀ, ਬੇਈਮਾਨੀ, ਬੈਂਕਾਂ ਤੇ ਅਧਿਕਾਰੀਆਂ ਨੂੰ ਧੋਖਾ ਦੇਣ, ਅਪਰਾਧਕ ਵਿਸ਼ਵਾਸਘਾਤ, ਧੋਖਾਧੜੀ, ਕੀਮਤੀ ਵਸਤਾਂ ਦੀ ਠੱਗੀ ਜਿਹੇ ਦੋਸ਼ ਲੱਗੇ ਹੋਏ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fadnavis had been saying Ajit Pawar stuck in Rs 80000 Crore Scams to send Jail