ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਟਰਾਂ ਨੂੰ ਸਮਝਾਉਣ ਵਿਚ ਅਸਫਲ ਰਹੇ : ਅਰਵਿੰਦ ਕੇਜਰੀਵਾਲ

ਵੋਟਰਾਂ ਨੂੰ ਸਮਝਾਉਣ ਵਿਚ ਅਸਫਲ ਰਹੇ : ਅਰਵਿੰਦ ਕੇਜਰੀਵਾਲ

ਲੋਕ ਸਭਾ ਚੋਣਾਂ ਵਿਚ ‘ਆਪ’ ਦੀ ਹਾਰ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਇਸ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਸਮਝਾਉਣ ਵਿਚ ਅਸਫਲ ਰਹੀ ਕਿ ਲੋਕ ਸਭਾ ਚੋਣਾਂ ਵਿਚ ਉਸ ਨੂੰ ਕਿਉਂ ਵੋਟ ਦਿੱਤਾ ਜਾਣਾ ਚਾਹੀਦਾ। ਕੇਜਰੀਵਾਲ ਨੇ ਲੋਕ ਸਭਾ ਚੋਣਾਂ ਵਿਚ ਚਲਾਈ ਗਈ ਮੁਹਿੰਮ ਦੀ ਸ਼ਲਾਘਾ ਕੀਤੀ।

 

ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਚੋਣਾਂ ਨੂੰ ਭੁੱਲਕੇ ਅੱਗੇ ਵੱਧਣ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਸਕਾਰਾਤਮਿਕ ਰੁਖ ਅਪਣਾਉਂਦੇ ਹੋਏ ਲੱਗ ਜਾਣ। ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਸਾਡੀ ਉਮੀਦ ਮੁਤਾਬਕ ਨਹੀਂ ਹਨ। ਸਮੀਖਿਆ ਵਿਚ ਦੋ ਮੁੱਖ ਕਾਰਨ ਸਾਹਮਣੇ ਆਏ। ਪਹਿਲਾਂ, ਦੇਸ਼ ਦੇ ਵਾਤਾਵਰਣ ਦਾ ਪ੍ਰਭਾਵ ਦਿੱਲੀ ਵਿਚ ਵੀ ਪਿਆ। ਦੂਜਾ, ਲੋਕਾਂ ਨੇ ਇਸ ਵੱਡੀ ਚੋਣ ਨੂੰ ਮੋਦੀ ਅਤੇ ਰਾਹੁਲ ਵਿਚ ਦੇਖਿਆ ਅਤੇ ਉਸ ਅਨੁਸਾਰ ਵੋਟ ਦਿੱਤੀ। ਜੋ ਵੀ ਕਾਰਨ ਹੋਵੇ, ਫਿਲਹਾਲ ਅਸੀਂ ਲੋਕਾਂ ਨੂੰ ਇਹ ਸਮਝਾਉਣ ਵਿਚ ਸਫਲ ਨਹੀਂ ਰਹੇ ਕਿ ‘ਆਪ’ ਨੂੰ ਵੋਟ ਕਿਉਂ ਦਿੱਤੀ ਜਾਣੀ ਚਾਹੀਦੀ ਹੈ।

 

ਕੇਜਰੀਵਾਲ ਨੇ ਸਕਾਰਾਤਮਿਕ ਪਹਿਲੂ ਬਾਰੇ ਕਿਹਾ ਕਿ ਲੋਕਾਂ ਨੇ ਉਤਸਾਹਪੂਰਵਕ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਛੋਟੇ ਚੋਣਾਂ ਵਿਚ ਦਿੱਲੀ ਵਿਚ ਸਾਡੇ ਵੱਲੋਂ ਕਰਵਾਏ ਗਏ ਕੰਮਾਂ ਲਈ ਵੋਟ ਦੇਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Failure to explain voters says Arvind Kejriwal after Aam Aadmi Party defeats in Lok Sabha elections 2019