ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਿਕਟੋਕ ਨੇ ਫੈਜ਼ਲ ਸਿੱਦੀਕੀ ਦਾ ਅਕਾਉਂਟ ਕੀਤਾ ਬੈਨ, ਤੇਜ਼ਾਬ ਹਮਲੇ ਨਾਲ ਜੁੜਿਆ ਵੀਡੀਓ

ਟਿਕਟੋਕ ਨੇ ਫੈਜ਼ਲ ਸਿੱਦੀਕੀ ਦੇ ਖਾਤੇ 'ਤੇ ਪਾਬੰਦੀ ਲਗਾ ਦਿੱਤੀ ਹੈ। ਉਸ 'ਤੇ ਕਮਿਊਨਿਟੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਅਤੇ ਤੇਜ਼ਾਬੀ ਹਮਲਿਆਂ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਟਿਕਟੋਕ ਸਟਾਰ ਫੈਜ਼ਲ ਸਿੱਦੀਕੀ ਇਨ੍ਹੀਂ ਦਿਨੀਂ ਆਪਣੀ ਇਕ ਵੀਡੀਓ ਨੂੰ ਲੈ ਕੇ ਵਿਵਾਦਾਂ ਵਿਚ ਹੈ ਜਿਸ ਕਾਰਨ ਸਿੱਦੀਕੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ।

 

ਉਸਨੇ ਹਾਲ ਹੀ ਵਿੱਚ ਇਸ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕੀਤਾ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਫੈਜ਼ਲ ਸਿਦੀਕੀ ਦੇ ਟਿਕਟਾਲਕ ਅਕਾਉਂਟ ‘ਤੇ ਪਾਬੰਦੀ ਲਗਾਈ ਗਈ ਹੈ।

 

ਉਸ ਨੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਸ ਨੂੰ ਇਕ ਲੜਕੀ ਦੇ ਚਿਹਰੇ 'ਤੇ ਤਰਲ ਪਦਾਰਥ ਸੁੱਟਦੇ ਦੇਖਿਆ ਜਾ ਸਕਦਾ ਸੀ। ਬਾਅਦ ਵਿੱਚ ਇਸੇ ਕਲਿੱਪ ਚ ਲੜਕੀ ਅਜਿਬ ਮੇਕਅਪ ਚ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਵੀਡੀਓ ਵਿਚ ਇਕ ਲਾਈਨ ਆਉਂਦੀ ਹੈ ਜਿਸ ਵਿਚ ਫੈਜ਼ਲ ਇਹ ਕਹਿੰਦਾ ਹੋਇਆ ਦਿਖ ਰਿਹਾ ਹੈ ਕਿ ਤੁਮਹੇ ਉਸਨੇ ਛੋੜ ਦੀਆ ਜਿਸ ਕੇ ਲਿਏ ਤੁਮਨੇ ਮੁਝੇ ਛੋੜਾ ਥਾ।

 

ਹਾਲਾਂਕਿ ਫੈਜ਼ਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਮਾਮਲੇ' ਤੇ ਆਪਣੀ ਸਪੱਸ਼ਟੀਕਰਨ ਦਿੱਤਾ ਹੈ। ਫੈਜ਼ਲ ਨੇ ਕਿਹਾ ਕਿ ਉਸਨੇ ਆਪਣੀ ਪੂਰੀ ਵੀਡੀਓ ਸੋਸ਼ਲ ਮੀਡੀਆ ‘ਤੇ ਨਹੀਂ ਪਾਈ ਹੈ। ਉਹ 'ਤੇਜ਼ਾਬੀ ਹਮਲੇ' ਨੂੰ ਉਤਸ਼ਾਹਿਤ ਨਹੀਂ ਕਰ ਰਿਹਾ ਸੀ। ਫੈਜ਼ਲ ਦੇ ਟਿਕਟੋਕ 'ਤੇ 1 ਕਰੋੜ 30 ਲੱਖ ਤੋਂ ਵੱਧ ਫਾਲੋਅਰਜ਼ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faizal Siddiqui s ticketlock account banned video related to acid attack