ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Air India 'ਚ ਭਰਤੀ ਲਈ ਫ਼ਰਜੀ ਇਸ਼ਤਿਹਾਰ, ਏਅਰਲਾਈਨ ਦਰਜ ਕਰਵਾਏਗੀ ਕੇਸ

 

ਏਅਰ ਇੰਡੀਆ ਨੇ ਏਅਰਲਾਈਨ ਵਿੱਚ ਭਰਤੀ ਲਈ ਇੱਕ ਜਾਅਲੀ ਇਸ਼ਤਿਹਾਰ ਦਾ ਪਤਾ ਲਗਾਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਕੁੱਲ 120 ਅਸਾਮੀਆਂ ਖ਼ਾਲੀ ਹਨ ਅਤੇ ਅਰਜ਼ੀ ਦੇਣ ਲਈ ਇਛੁੱਕ ਉਮੀਦਵਾਰਾਂ ਨੂੰ 9,800 ਰੁਪਏ ਅਤੇ ‘ਜੀਐਸਟੀ’ ਜਮ੍ਹਾਂ ਕਰਵਾਉਣੇ ਪੈਣਗੇ। ਇਸ ਸਬੰਧੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 

ਇਕ ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਜਲਦੀ ਹੀ ਉਨ੍ਹਾਂ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰੇਗੀ ਜੋ ਇਸ ਜਾਅਲੀ ਭਰਤੀ ਮੁਹਿੰਮ ਨੂੰ ਚਲਾਉਂਦੇ ਹਨ। ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਏਅਰਪੋਰਟ ਨੂੰ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਜਾਅਲੀ ਭਰਤੀ ਮੁਹਿੰਮ ਬਾਰੇ ਜਾਣਕਾਰੀ ਮਿਲੀ, ਜਦੋਂ ਇਕ ਵਿਅਕਤੀ ਨੇ ਇਕ ਇਸ਼ਤਿਹਾਰ ਪੋਸਟ ਕੀਤਾ ਅਤੇ ਏਅਰ ਇੰਡੀਆ ਨੂੰ ਪੁੱਛਿਆ ਕਿ ਕੀ ਉਹ ਅਜਿਹੀ ਭਰਤੀ ਮੁਹਿੰਮ ਚਲਾ ਰਹੀ ਹੈ।


ਏਅਰਲਾਈਨ ਦੇ ਅਧਿਕਾਰੀ ਨੇ ਦੱਸਿਆ ਕਿ ਭਰਤੀ ਲਈ ਦੋ ਪੇਜਾਂ ਦਾ ਇਕ ਜਾਅਲੀ ਇਸ਼ਤਿਹਾਰ ਬੁੱਧਵਾਰ ਨੂੰ ਮਿਲਿਆ ਸੀ। ਇਸ ਵਿੱਚ ਬਿਨੈਕਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਰੋਹਨ ਵਰਮਾ ਨਾਮ ਦੇ ਵਿਅਕਤੀ ਨਾਲ ਸੰਪਰਕ ਕਰਨ। 9,800 ਰੁਪਏ ਅਤੇ ਵਸਤੂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਨੂੰ ਜ਼ਮਾਨਤ ਵਜੋਂ ਜਮ੍ਹਾਂ ਕਰਨ। 

 

ਇਹ ਜਾਅਲੀ ਪਤਾ ਇਸ਼ਤਿਹਾਰ ਵਿਚ ਦਿੱਤਾ ਗਿਆ ਹੈ। ਏਅਰ ਇੰਡੀਆ ਬਿਲਡਿੰਗ, ਅਕੋਲਾ, ਸੈਂਟਾਕਰੂਜ਼ ਈਸਟ, ਮੁੰਬਈ, ਮਹਾਰਾਸ਼ਟਰ 400047। ਇਕ ਹੋਰ ਏਅਰਲਾਇਨ ਅਧਿਕਾਰੀ ਨੇ ਕਿਹਾ ਕਿ ਸਾਨੂੰ ਅਕੋਲਾ ਵਿੱਚ ਇਸ ਨਾਮ ਦੀ ਕੋਈ ਇਮਾਰਤ ਨਹੀਂ ਮਿਲੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fake advertisement for recruitment in Air India airline to file FIR