ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਨ ਦਿਵਾਉਣ ਦੇ ਨਾਂ ਉਤੇ ਠੱਗੀ ਮਾਰਨ ਵਾਲਾ ਗਿਰੋਹ ਕਾਬੂ

ਲੋਨ ਦਿਵਾਉਣ ਦੇ ਨਾਂ ਉਤੇ ਠੱਗੀ ਮਾਰਨ ਵਾਲਾ ਗਿਰੋਹ ਕਾਬੂ

ਦਿੱਲੀ ਵਿਚ ਜਾਅਲੀ ਕਾਲ ਸੈਂਟਰ ਚਲਾਕੇ ਲੋਕਾਂ ਨੂੰ ਕਰਜ਼ਾ ਦਿਵਾਉਣ ਦੇ ਨਾਮ ਉਤੇ ਠੱਗੀ ਕਰਨ ਵਾਲੇ ਇਕ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਿੰਨ ਮਹਿਲਾਵਾਂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਮੁਲਜ਼ਮ ਫਰਾਰ ਹੈ।

 

ਏਐਸਪੀ ਰਾਮ ਮੋਹਨ ਸਿੰਘ ਨੇ ਦੱਸਿਆ ਕਿ ਪਿਲਖੁਵਾ ਕੋਤਵਾਲੀ ਖੇਤਰ ਵਿਚ ਸ਼ਮਸ਼ਾਦ ਮਾਰਗ ਵਿਾਸੀ ਅਕਰਮ ਨੇ 19 ਜੂਨ ਨੂੰ ਕੋਤਵਾਲੀ ਵਿਚ ਦੋ ਲੋਕਾਂ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ  ਸੀ। ਇਸ ਵਿਚ ਉਨ੍ਹਾਂ 30 ਲੱਖ ਰੁਪਏ ਦਾ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਅੱਠ ਲੱਖ ਰੁਪਏ ਦੀ ਠੱਗੀ ਕਰਨ ਦਾ ਦੋਸ਼ ਲਗਾਇਆ ਸੀ।

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਪਰਦਾਫਾਸ ਕਰਨ ਲਈ ਪਿਲਖੁਵਾ ਪੁਲਿਸ ਅਤੇ ਸਵਾਟ ਟੀਮ ਨੂੰ ਲਗਾਇਆ ਗਿਆ ਸੀ। ਪਿਲਖੁਵਾ ਪੁਲਿਸ ਅਤੇ ਸਵਾਟ ਟੀਮ ਨੇ ਰਾਜਧਾਨੀ ਦਿੱਲੀ ਦੇ ਪੀਰਾਗੜ੍ਹੀ ਖੇਤਰ ਸਥਿਤ ਐਸਆਰਐਸ ਕੰਪਲੈਕਸ ਦੀ ਦੂਜੀ ਮੰਜ਼ਿਲ ਉਤੇ ਚਲ ਰਹੇ ਇਕ ਕਾਲ ਸੈਂਟਰ ਉਤੇ ਛਾਪੇਮਾਰੀ ਕੀਤੀ।

ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਿਸ ਟੀਮ ਨੇ ਮੌਕੇ ਤੋਂ ਤਿੰਨ ਲੜਕੀਆਂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ। ਮੌਕੇ ਤੋਂ 19 ਮੋਬਾਇਲ ਫੋਨ, ਏਟੀਐਮ ਕਾਰਡ, ਦੋ ਮੋਹਰਾ ਅਤੇ ਨੌ ਰਜਿਸਟਰ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਲੈ ਕੇ ਪੁਲਿਸ ਪਿਲਖੁਵਾ ਵਾਪਸ ਆ ਗਈ ਹੈ।

 

ਏਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਲੋਕਾਂ ਤੋਂ ਪੁੱਛਗਿੱਛ ਵਿਚ ਉਨ੍ਹਾਂ ਦੱਸਿਆ ਕਿ ਉਹ ਲੋਕਾਂ ਨੂੰ ਫੋਨ ਕਾਲ ਕਰਕੇ ਇਕ ਹਫਤੇ ਵਿਚ ਲੋਨ ਦਿਵਾਉਣ ਦਾ ਝਾਂਸਾ ਦਿੰਦੇ ਸਨ। ਲੋਨ ਮਿਲਣ ਲਈ ਪ੍ਰੇਸ਼ਾਨੀ ਝੱਲ ਰਹੇ ਲੋਕ ਉਨ੍ਹਾਂ ਦੇ ਝਾਂਸੇ ਵਿਚ ਆਸਾਨੀ ਨਾਲ ਆ ਜਾਂਦੇ ਸਨ। ਇਸ ਦੌਰਾਨ ਪੀੜਤਾਂ ਤੋਂ ਫਾਈਲ  ਚਾਰਜ ਆਦਿ ਦੇ ਨਾਮ ਉਤੇ ਵੀ ਰੁਪਏ ਲਏ ਜਾਂਦੇ ਸਨ। ਏਐਸਪੀ ਨੇ ਦੱਸਿਆ ਕਿ ਇਹ ਗਿਰੋਹ ਦਿੱਲੀ, ਉਤਰ ਪ੍ਰਦੇਸ਼, ਮਹਾਰਾਸ਼ਟਰ, ਉਤਰਾਖੰਡ ਸਮੇਤ ਕਈ ਸੂਬਿਆਂ ਦੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fake call centre operated in delhi busted by up police 10 arrested including 3 women