ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ ਦੇ ਮੰਦਰ ’ਚ ਛਪਦੀ ਰਹੀ ਜਾਅਲੀ ਕਰੰਸੀ, ਪੁਜਾਰੀ ਤੇ 5 ਹੋਰ ਕਾਬੂ

ਗੁਜਰਾਤ ਦੇ ਮੰਦਰ ’ਚ ਛਪਦੀ ਰਹੀ ਜਾਅਲੀ ਕਰੰਸੀ, ਪੁਜਾਰੀ ਤੇ 5 ਹੋਰ ਕਾਬੂ

ਕੌਮੀ ਜਾਂਚ ਏਜੰਸੀ (NIA) ਨੇ ਗੁਜਰਾਤ ਦੇ ਸੂਰਤ ਸਥਿਤ ਇੱਕ ਮੰਦਰ ’ਚ ਛਪਦੀ ਰਹੀ ਜਾਅਲੀ ਕਰੰਸੀ ਦੇ ਮਾਮਲੇ ਦਾ ਪਰਦਾ ਫ਼ਾਸ਼ ਕੀਤਾ ਹੈ। ਇਸ ਮਾਮਲੇ ’ਚ ਮੰਦਰ ਦੇ ਪੁਜਾਰੀ ਸਮੇਤ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

ਪਤਾ ਲੱਗਾ ਹੈ ਕਿ ਇਹ ਸਾਰੇ ਇਸੇ ਮੰਦਰ ਤੋਂ ਜਾਅਲੀ ਕਰੰਸੀ ਛਾਪ ਰਹੇ ਸਨ। ਇਸ ਮਾਮਲੇ ਦਾ ਸੰਗੀਨ ਪੱਖ ਇਹ ਹੈ ਕਿ ਮੰਦਰ ਦਾ ਪੁਜਾਰੀ ਵੀ ਇਸ ਘਿਨਾਉਣੇ ਕੰਮ ’ਚ ਸ਼ਾਮਲ ਸੀ।

 

 

ਇਨ੍ਹਾਂ ਨੇ ਵਧੀਆ ਸਕੈਨਰ ਤੇ ਲੇਜ਼ਰ ਪ੍ਰਿੰਟਰ ਇਸ ਮੰਦਰ ’ਚ ਰੱਖੇ ਹੋਏ ਸਨ ਤੇ ਉਸੇ ਨਾਲ ਇਹ ਸਾਰੀ ਖੇਡ ਰਚਾਉਂਦੇ ਸਨ। ਜਾਅਲੀ ਕਰੰਸੀ ਨੂੰ ਮੰਦਰ ਦੇ ਚੜ੍ਹਾਵੇ ਵਿੱਚ ਮਿਲਾ ਦਿੱਤਾ ਜਾਂਦਾ ਸੀ ਤੇ ਫਿਰ ਏਜੰਟਾਂ ਦੀ ਮਦਦ ਨਾਲ ਉਸ ਜਾਅਲੀ ਕਰੰਸੀ ਨੂੰ ਸਥਾਨਕ ਬਾਜ਼ਾਰ ਵਿੱਚ ਖਪਾਇਆ ਜਾਂਦਾ ਸੀ।

 

 

ਉਨ੍ਹਾਂ ਵਿੱਚੋਂ ਹੀ ਕਿਸੇ ਏਜੰਟ ਨੇ ਇਸ ਦੇਸ਼–ਵਿਰੋਧੀ ਕਾਰੇ ਦਾ ਪਰਦਾਫ਼ਾਸ਼ ਕੀਤਾ ਹੈ। ਮੁੱਖ ਮੁਲਜ਼ਮ ਸਵਾਮੀਨਾਰਾਇਣ ਮੰਦਰ ਦਾ ਪੁਜਾਰੀ ਦੱਸਿਆ ਜਾ ਰਿਹਾ ਹੈ, ਜਿਸ ਦੀ ਸ਼ਨਾਖ਼ਤ ਪੁਲਿਸ ਨੇ ਰਾਧਾਰਮਨ ਸਵਾਮੀ ਵਜੋਂ ਕੀਤੀ ਹੈ।

 

 

ਬਾਕੀ ਦੇ ਮੁਲਜ਼ਮਾਂ ਵਿੱਚ ਪ੍ਰਤੀਕ ਚੋੜਵਾੜੀਆ, ਪ੍ਰਵੀਨ ਚੋਪੜਾ, ਉਸ ਦਾ ਪੁੱਤਰ ਕਾਲੂ ਚੋਪੜਾ, ਮੋਹਨ ਵਾਘਵਾੜੇ ਅਤੇ ਪ੍ਰਵੀਨ ਦੇ ਇੱਕ ਪੁੱਤਰ ਵਜੋਂ ਹੋਈ ਹੈ।

 

 

ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ 2,000 ਦੇ 5,013 ਨੋਟ ਬਰਾਮਦ ਹੋਏ ਹਨ; ਜਿਨ੍ਹਾਂ ਦੀ ਕੀਮਤ 1 ਕਰੋੜ 26 ਹਜ਼ਾਰ ਦੇ ਲਗਭਗ ਬੈਠਦੀ ਹੈ।

 

 

ਪੁਲਿਸ ਮੁਤਾਬਕ ਚੋਪੜਾ ਵਿਰੁੱਧ ਪਹਿਲਾਂ ਤੋਂ ਹੀ ਗੁਜਰਾਤ ਤੇ ਮੁੰਬਈ ਵਿੱਚ ਕਈ ਕੇਸ ਚੱਲ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fake Currency was being published in Gujarat Temple Four including Priest Arrested