ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਅਲੀ ਡਿਗਰੀ ਮਾਮਲੇ `ਚ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸਮੇਤ 9 ਵਿਰੁੱਧ ਦੇਸ਼ ਤੈਅ

ਸਾਬਕਾ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ

ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਨੂੰ ਐਲਐਲਬੀ ਦੀ ਜਾਅਲੀ ਡਿਗਰੀ ਮਾਮਲੇ `ਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਤੋਮਰ ਸਮੇਤ ਟੀਐਮਬੀਯੂ ਦੇ 9 ਲੋਕਾਂ ਵਿਰੁੱਧ ਦੋਸ਼ ਤੈਅ ਕੀਤੇ ਗਏ। ਹੁਣ ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ। ਦਿੱਲੀ ਪੁਲਿਸ ਅਨੁਸਾਰ ਸਾਰੇ ਦੋਸ਼ੀ ਅਦਾਲਤ ਵਿਚ ਹਾਜ਼ਰ ਸਨ। ਜਿਨ੍ਹਾਂ ਉਤੇ ਦੋਸ਼ ਤੈਅ ਕੀਤੇ ਗਏ ਹਨ, ਉਨ੍ਹਾਂ ਵਿਚ ਟੀਐਮਬੀਯੂ ਦੇ ਸਾਬਕਾ ਅਤੇ ਮੌਜੂਦਾ ਅਧਿਆਪਕ-ਕਰਮਚਾਰੀ ਵੀ ਸ਼ਾਮਲ ਹਨ। 


ਕੇਸ਼ ਦੀ ਜਾਂਚ ਕਰ ਰਹੇ ਅਧਿਕਾਰੀ ਸਤਿੰਦਰ ਸਾਂਗਵਾਨ ਨੇ ਦੱਸਿਆ ਕਿ ਪਟਿਆਲਾ ਹਾਊਸ ਨੇ ਯੋਗ ਸਬੂਤਾਂ ਦੇ ਆਧਾਰ `ਤੇ ਜਤਿੰਦਰ ਸਿੰਘ ਤੋਮਰ ਤੋਂ ਇਲਾਵਾ ਨਰਾਇਣ ਸਿੰਘ, ਡਾ. ਰਜੀ ਅਹਿਮਦ, ਡਾ. ਰਾਜਿੰਦਰ ਪ੍ਰਸਾਦ ਸਿੰਘ, ਨਿਰੰਜਨ ਸ਼ਰਮਾ, ਜਨਾਰਦਨ ਪ੍ਰਸਾਦ, ਦਿਨੇਸ਼ ਕੁਮਾਰ ਸ੍ਰੀਵਾਸਤਵ, ਅਨਿਲ ਕੁਮਾਰ ਸਿੰਘ ਤੇ ਸਦਾਨੰਦ ਰਾਏ ਵਿਰੁੱਧ ਦੋਸ਼ ਤੈਅ ਕੀਤੇ ਹਨ। ਪੁਲਿਸ ਅਨੁਸਾਰ 27 ਅਗਸਤ ਨੂੰ ਕੇਸ ਵਿਚ ਗਵਾਹੀ ਸ਼ੁਰੂ ਹੋ ਜਾਵੇਗੀ।


ਮਿਲੀ ਜਾਣਕਾਰੀ ਅਨੁਸਾਰ ਤੋਮਰ ਨੇ ਟੀਐਮਬੀਯੂ ਵੱਲੋਂ ਲਾਅ ਦੀ ਡਿਗਰੀ ਨੂੰ ਜਾਅਲੀ ਐਲਾਨ ਕੀਤੇ ਜਾਣ ਤੋਂ ਬਾਅਦ ਪਟਨਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। ਤੋਮਰ ਨੇ ਦਾਅਵਾ ਕੀਤਾ ਹੈ ਕਿ ਉਸਦੀ ਡਿਗਰੀ ਸਹੀ ਹੈ। ਯੂਨੀਵਰਸਿਟੀ ਨੇ ਡਿਗਰੀ ਜਾਅਲੀ ਐਲਾਨਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਨਹੀਂ ਲਿਆ ਹੈ। ਮਾਮਲੇ ਨੂੰ ਲੈ ਕੇ ਅਦਾਲਤ ਨੇ ਪੱਖ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਤੋਮਰ ਆਪਣੇ ਵਕੀਲ ਨਾਲ ਪੱਖ ਰੱਖਣ ਲਈ ਪਿੱਛਲੇ ਦਿਨੀਂ ਯੂਨੀਵਰਸਿਟੀ ਦੇ ਰਜਿਸਟਰਾਰ ਦਫ਼ਤਰ ਵੀ ਗਏ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fake degree case ex law minister Jitender Singh Tomar charged for cheating