ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

J&K 'ਤੇ ਸੰਯੁਕਤ ਰਾਸ਼ਟਰ ਦੇ ਅਧਿਕਾਰ ਸੰਗਠਨ ਦੀ ਰਿਪੋਰਟ ਝੂਠ ਅਤੇ ਰਾਜਨੀਤੀ ਤੋਂ ਪ੍ਰੇਰਿਤ : ਭਾਰਤ 

ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ (United Nation Rights Body Office) ਤੋਂ ਜੰਮੂ ਕਸ਼ਮੀਰ  (Jammu Kashmir) ਦੀ ਸਥਿਤੀ ਉੱਤੇ ਉਸ ਦੀ ਰਿਪੋਰਟ ਨੂੰ ਲੈ ਕੇ ਸੋਮਵਾਰ ਨੂੰ ਸਖ਼ਤ ਇਤਰਾਜ਼ ਪ੍ਰਗਟਾਇਆ ਅਤੇ ਕਿਹਾ ਹੈ ਕਿ ਇਹ ਝੂਠ ਅਤੇ ਰਾਜਨੀਤੀ ਤੋਂ ਪ੍ਰੇਰਿਤ ਵਿਚਾਰ ਵਟਾਂਦਰਿਆਂ ਦੀ ਨਿਰੰਤਰਤਾ ਹੈ ਅਤੇ ਉਹ ਪਾਕਿਸਤਾਨ ਤੋਂ ਹੋਣ ਵਾਲੇ ਸਰਹੱਦ ਪਾਰ ਅੱਤਵਾਦ ਦੇ ਬੁਨਿਆਦੀ ਮੁੱਦੇ ਦੀ ਅਣਦੇਖੀ ਕਰਦਾ ਹੈ।

 

ਭਾਸ਼ਾ ਅਨੁਸਾਰ ਪਿਛਲੇ ਸਾਲ ਸੰਯੁਕਤ ਰਾਸ਼ਟਰ ਦੇ ਅਦਾਰੇ OHCHR (ਯੂਐਨ ਹਾਈ ਕਮਿਸ਼ਨਰ ਮਨੁੱਖੀ ਅਧਿਕਾਰ ਦਫ਼ਤਰ) ਨੇ ਆਪਣੀ ਰਿਪੋਰਟ ਵਿੱਚ ਭਾਰਤ ਤੇ ਪਾਕਿਸਤਾਨ ਦੇ ਹਿੱਸੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਛਾਪਿਆ ਸੀ ਤੇ ਦੋਵਾਂ ਦੇਸ਼ਾਂ ਨੂੰ ਕਸ਼ਮੀਰ ਦੇ ਮੁੱਦੇ 'ਤੇ ਝਾੜ ਪਾਈ ਸੀ। ਭਾਰਤ ਨੇ ਉਦੋਂ ਵੀ ਰਿਪੋਰਟ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀ।

 

OHCHR ਦੀ ਪਹਿਲੀ ਰਿਪੋਰਟ ਦੇ ਅਗਲੇ ਹਿੱਸੇ ਵਿੱਚ ਉਸ ਨੇ ਦਾਅਵਾ ਕੀਤਾ ਕਿ ਨਾ ਤਾਂ ਭਾਰਤ ਨੇ ਤੇ ਨਾ ਹੀ ਪਾਕਿਸਤਾਨ ਨੇ ਚੁੱਕੀਆਂ ਵੱਖ-ਵੱਖ ਚਿੰਤਾਵਾਂ ਦੇ ਹੱਲ ਲਈ ਕੋਈ ਠੋਸ ਕਦਮ ਚੁੱਕੇ ਹਨ।

 

ਰਿਪੋਰਟ 'ਤੇ ਹਮਲਾਵਰ ਰੁਖ਼ ਅਖਤਿਆਰ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ OHCHR ਦੀ ਰਿਪੋਰਟ ਦਾ ਅਗਲਾ ਹਿੱਸਾ ਭਾਰਤੀ ਰਾਜ ਜੰਮੂ ਕਸ਼ਮੀਰ ਦੀ ਸਥਿਤੀ ਉੱਤੇ ਉਸ ਦੇ ਪਿਛਲੇ ਝੂਠੇ ਅਤੇ ਰਾਜਨੀਤੀ ਨਾਲ ਪ੍ਰੇਰਿਤ ਵਿਚਾਰਾਂ ਦੀ ਨਿਰੰਤਰਤਾ ਭਰ ਹੈ।

 

ਉਨ੍ਹਾਂ ਕਿਹਾ ਕਿ ਇਸ ਰਿਪੋਰਟ ਵਿੱਚ ਕਿਹੀਆਂ ਗੱਲਾਂ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਉਲੰਘਣਾ ਕਰਦੀਆਂ ਹਨ ਅਤੇ ਰਿਪੋਰਟ ਵਿੱਚ ਸਰਹੱਦ ਪਾਰ ਅੱਤਵਾਦ ਦੇ ਮੁੱਢਲੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:False narrative India slams UN rights body report on Kashmir