ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਨੇਤਾਜੀ ਸੁਭਾਸ਼ਚੰਦਰ ਬੋਸ ਦੀ ਸ਼ੱਕੀ ਮੌਤ ਦੀ ਜਾਂਚ ਲਈ ਬਣੇ SIT’

ਨੇਤਾਜੀ ਸੁਭਾਸ਼ਚੰਦਰ ਬੋਸ ਦੇ ਪਰਿਵਾਰ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ 7 ਦਹਾਕਿਆਂ ਪਹਿਲਾਂ ਰਾਸ਼ਟਰਵਾਦੀ ਨੇਤਾ ਦੇ ਲਾਪਤਾ ਹੋਣ ਨੂੰ ਲੈ ਕੇ ਜਾਰੀ ਗੁਪਤ ਭੇਤ ਤੋਂ ਪਰਦਾ ਚੁੱਕਣ ਲਈ ਐਸਆਈਟੀ ਬਣਾਈ ਜਾਵੇ।

 

ਉਨ੍ਹਾਂ ਨੇ ਪੀਐਮੀ ਮੋਦੀ ਤੋਂ ਅਪੀਲ ਕੀਤੀ ਕਿ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਤੋਂ ਗੱਲ ਕਰਕੇ ਪੱਕਾ ਕਰਨ ਕਿ ਜਾਪਾਨ ਕੋਲ ਪਏ ਸਬੰਧਤ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਜਾਵੇ ਤਾਂਕਿ ਇਸ ਗੁਪਤ ਭੇਤ ਤੋਂ ਪਰਦਾ ਚੁਕਿਆ ਜਾਵੇ।

 

ਨੇਤਾਜੀ ਦੇ ਰਿਸ਼ਤੇਦਾਰ ਅਤੇ ਭਾਜਪਾ ਆਗੂ ਚੰਦਰਕੁਮਾਰ ਬੋਸ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ੇਸ਼ ਜਾਂਚ ਦਲ ਚ ਖੂਫੀਆ ਬਿਓਰੋ ਅਤੇ ਕੇਂਦਰੀ ਗ੍ਰਹਿ ਵਿਭਾਗ ਦੇ ਕਰਮੀ, ਨੇਤਾਜੀ ’ਤੇ ਖੋਜ ਕਰਨ ਵਾਲੇ ਲੋਕ, ਫ਼ੋਰੈਂਸਿਕ ਮਾਹਰ ਅਤੇ ਨੇਤਾਜੀ ਦੇ ਪਰਿਵਾਰ ਦੇ ਲੋਕ ਸ਼ਾਮਲ ਹੋਣ।

 

ਉਨ੍ਹਾਂ ਦੀ ਇਹ ਪ੍ਰਤੀਕਿਰਿਆ ਪੀਆਈਬੀ ਦੇ ਇਕ ਟਵੀਟ ਤੇ ਸੀ ਜਿਸ ਚ ਟਵੀਟ ਕੀਤਾ ਗਿਆ ਸੀ, ਪੀਬੀਆਈ ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ਚੰਦਰ ਬੋਸ ਨੂੰ ਪੀਆਈਬੀ ਉਨ੍ਹਾਂ ਦੀ ਬਰਸੀ ਤੇ ਯਾਦ ਕਰਦੀ ਹੈ।

 

ਉਨ੍ਹਾਂ ਨੇ ਪੀਟੀਆਈ ਭਾਸ਼ਾ ਤੋਂ ਕਿਹਾ ਕਿ ਸਾਲ 2016 ਚ ਨੇਤਾਜੀ ਦੀ ਫ਼ਾਈਲਾਂ ਨੂੰ ਜਨਤਕ ਕਰਨ ਦੇ ਦੌਰਾਨ ਕੇਂਦਰ ਸਰਕਾਰ ਜਾਪਾਨ ਸਰਕਾਰ ਕੋਲ ਮੌਜੂਦ ਫ਼ਾਈਲਾਂ ਨੂੰ ਹਾਸਲ ਕਰਨ ਚ ਅਸਫਲ ਰਹੀ। ਬੋਸ ਨੇ ਕਿਹਾ ਕਿ ਇਨ੍ਹਾਂ ਫਾਈਲਾਂ ਚ ਨੇਤਾਜੀ ਦੇ 18 ਅਗਸਤ 1945 ਤੋਂ ਲਾਪਤਾ ਹੋਣ ਦੀ ਭੇਤ ਨਾਲ ਜੁੜੇ ਤੱਥ ਹੋ ਸਕਦੇ ਹਨ।

 

ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੇਤਾਜੀ ਦੇ ਲਾਪਤਾ ਹੋਣ ਨਾਲ ਜੁੜੇ ਤੱਥਾਂ ਨੂੰ ਲੱਭਣ ਲਈ ਪ੍ਰਤੀਬੱਧ ਹਨ ਪਰ ਮੈਂ ਨਹੀਂ ਜਾਣਦਾ ਕਿ ਕੀ ਪੂਰੀ ਸਰਕਾਰ ਅਜਿਹਾ ਕਰਨ ਚ ਦਿਲਚਸਪੀ ਰੱਖਦੀ ਹੈ। ਅਸੀਂ ਨੇਤਾ ਜੀ ਦੇ ਪਰਿਵਾਰ ਹੋਣ ਨਾਤੇ ਮੰਗ ਕਰਦੇ ਹਾਂ ਕਿ ਪ੍ਰਧਾਨ ਮੰਰਤੀ ਨੂੰ ਤੁਰੰਤ ਐਸਆਈਟੀ ਬਣਾਉਣੀ ਚਾਹੀਦੀ ਹੈ ਤਾਂ ਕਿ ਇਸ ਦੇ ਅਸਲ ਕਾਰਨਾਂ ਤੋਂ ਪਰਦਾ ਚੁੱਕਿਆ ਜਾ ਸਕੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:family Demand SIT Probe For Netaji Subhash Chandra Bose Death