ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਸ਼ੈੱਫ ਫਲਾਇਡ ਕਾਰਡੋਸ ਦੀ ਕੋਰੋਨਾ ਵਾਇਰਸ ਕਾਰਨ ਮੌਤ

ਮਸ਼ਹੂਰ ਸ਼ੈੱਫ ਫਲਾਇਡ ਕਾਰਡੋਸ ਦੀ ਕੋਰੋਨਾ ਵਾਇਰਸ ਦੀ ਲਾਗ ਹੋਣ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਕੰਪਨੀ ਹੰਗਰ ਇੰਕ ਨੇ ਕਿਹਾ ਕਿ ਕਾਰਡੋਸ ਨੇ 25 ਮਾਰਚ ਨੂੰ ਆਖਰੀ ਸਾਹ ਲਿਆ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਕਾਰਡੋਸ ਦੀ ਮੌਤ ਨਿਊ ਜਰਸੀ ਦੇ ਇਕ ਹਸਪਤਾਲ ਹੋਈ ਹੈ

 

ਹੰਗਰ ਇੰਕ ਦੇ ਸੰਸਥਾਪਕ ਫਲਾਇਡ ਕਾਰਡੋਸ ਦੀ ਬੰਬੇ ਕੰਟੀਨ ਹੈ ਅਤੇ ਪੇਡ੍ਰੋ ਦੇ ਨਾਂ ਨਾਲ ਮੁੰਬਈ ਅਤੇ ਗੋਆ ਵਿੱਚ ਰੈਸਟੋਰੈਂਟ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਬੰਬੇ ਸਵੀਟ ਦੀ ਦੁਕਾਨ ਸ਼ੁਰੂ ਕੀਤੀ ਸੀ ਉਨ੍ਹਾਂ ਦੇ ਪਿੱਛੇ ਪਰਿਵਾਰ ਚ ਉਨ੍ਹਾਂ ਦੀ ਮਾਤਾ ਬੈਰਿਅਲ, ਪਤਨੀ ਬਰਖਾ ਅਤੇ ਉਸਦੇ ਦੋ ਪੁੱਤਰ ਜਸਟਿਨ ਅਤੇ ਪੀਟਰ ਹਨ

 

ਫਲਾਈਡ ਕਾਰਡੋਸ ਦਾ ਜਨਮ ਮੁੰਬਈ ਹੋਇਆ ਸੀ ਅਤੇ ਉਹ ਲੰਘੀ 8 ਮਾਰਚ ਤੱਕ ਸ਼ਹਿਰ ਵਿੱਚ ਸੀ। 18 ਮਾਰਚ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਖਬਰ ਦਿੱਤੀ ਕਿ ਉਨ੍ਹਾਂ ਨੇ ਖੁਦ ਨੂੰ ਨਿਊ ਯਾਰਕ ਦੇ ਇੱਕ ਹਸਪਤਾਲ ਦਾਖਲ ਕਰਵਾਇਆ ਹੈ। ਇਸ ਦੇ ਨਾਲ ਹੀ ਡੈਨੀ ਮੇਅਰ ਨੇ ਆਪਣੇ ਕਾਰੋਬਾਰੀ ਭਾਈਵਾਲ ਫਲਾਇਡ ਕਾਰਡੋਸ ਦੀ ਮੌਤ 'ਤੇ ਸੋਗ ਵੀ ਕੀਤਾ ਹੈ

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Famous Chef Floyd Cardoz has reportedly died due to coronavirus covid 19 in new jersey