ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤਬੀਅਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਚਲ ਰਹੀ ਸੀ। ਜੇਠਮਲਾਨੀ ਅਜੇ ਜੇਡੀਯੂ ਤੋਂ ਰਾਜ ਸਭਾ ਮੈਂਬਰ ਸਨ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਸ਼ਹਿਰੀ ਵਿਕਾਸ ਮੰਤਰੀ ਰਹੇ।
ਜੇਠਮਲਾਨੀ ਦਾ ਜਨਮ ਪਾਕਿਸਤਾਨ (ਉਸ ਸਮੇਂ ਭਾਰਤ ਦਾ ਹਿੱਸਾ) ਦੇ ਸ਼ਿਕਾਰਪੁਰ ਵਿਚ 14 ਸਤੰਬਰ 1923 ਨੂੰ ਹੋਇਆ ਸੀ। ਉਹ 13 ਸਾਲ ਦੀ ਉਮਰ ਵਿਚ ਮੈਟ੍ਰਿਕ ਪਾਸ ਕਰ ਗਏ ਸਨ।
ਜੇਠਮਲਾਨੀ ਦੇ ਪਿਤਾ ਬੋਲਚੰਦ ਗੁਰਮੁਖ ਦਾਸ ਜੇਠਮਲਾਨੀ ਅਤੇ ਦਾਦਾ ਵੀ ਵਕੀਲ ਸਨ। ਪਾਕਿਸਤਾਨ ਬਣਨ ਬਾਅਦ ਉਹ ਇਕ ਦੋਸਤ ਦੀ ਸਲਾਹ ਉਤੇ ਮੁੰਬਈ ਆ ਗਏ। ਇੱਥੇ ਉਹ ਰਿਫਊਜੀ ਕੈਂਪ ਵਿਚ ਕਾਫੀ ਦਿਨ ਤੱਕ ਰਹੇ।
ਉਨ੍ਹਾਂ 17 ਸਾਲ ਦੀ ਉਮਰ ਵਿਚ ਵਕਾਲ ਦੀ ਡਿਗਰੀ ਹਾਸਲ ਕਰ ਲਈ ਸੀ। ਜੇਠਮਲਾਨੀ ਨੇ 1959 ਵਿਚ ਕੇ ਐਮ ਨਾਨਾਵਤੀ ਬਨਾਮ ਮਹਾਰਾਸ਼ਟਰ ਸਰਕਾਰ ਦਾ ਪਹਿਲਾ ਕੇਸ ਲੜਿਆ ਸੀ ਅਤੇ ਉਹ ਉਸ ਨਾਲ ਕਾਫੀ ਮਸ਼ਹੂਰ ਹੋ ਗਏ ਸਨ। ਇਸ ਵਿਚ ਜੇਠਮਲਾਨੀ ਨੇ ਯਸ਼ਵੰਤ ਵਿਸ਼ਣੂ ਚੰਦਰਚੂਡ ਨਾਲ ਕੇਸ ਲੜਿਆ ਸੀ ਅਤੇ ਬਾਅਦ ਵਿਚ ਚੰਦਰਚੂੜ ਦੇਸ਼ ਦੇ ਮੁੱਖ ਜੱਜ ਵੀ ਬਣੇ।