ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਡੀਸ਼ਾ ’ਚ ਅਫ਼ਸਰਾਂ ਦੀ ਛੁੱਟੀਆਂ ਰੱਦ, ਸਕੂਲ-ਕਾਲਜ ਬੰਦ

Fani Cyclone Alert: ਬੇਹੱਦ ਤੇਜ਼ ਅਤੇ ਖ਼ਤਰਨਾਕ ਮੰਨੇ ਜਾ ਰਹੇ ਫੇਨੀ ਨਾਂ ਦਾ ਤੂਫ਼ਾਨ ਓਡੀਸ਼ਾ ਕੰਢੇ ਆਉਣ ਦੇ ਨਾਲ ਹੀ ਸੂਬਾ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਆਪਣੇ ਲੋੜੀਂਦੇ ਰਾਹਤ ਬਚਾਅ ਕਾਰਜਾਂ ਨੂੰ ਹੋਰ ਤੇਜ਼ ਕਰ ਲਿਆ ਹੈ। ਤੂਫ਼ਾਨ ਚ ਜਿਹੜੇ ਜ਼ਿਲ੍ਹਿਆਂ ਦੇ ਪ੍ਰਭਾਵਿਤ ਹੋਣ ਦਾ ਸ਼ੱਕ ਹੈ, ਸਰਕਾਰ ਨੇ ਉੱਥੇ ਰਾਹਤ, ਮੁੜ ਵਸੇਵਾਂ, ਮੁਰੰਮਤ ਕਾਰਜਾਂ ਲਈ ਭਾਰਤੀ ਪ੍ਰਸ਼ਾਸਨਕ ਸੇਵਾ (ਆਈਏਐਸ) ਦੇ 11 ਅਫ਼ਸਰਾਂ ਨੂੰ ਨਿਯੁਕਤ ਕਰ ਦਿੱਤਾ ਹੈ।

 

ਇਸ ਤੋਂ ਇਲਾਵਾ ਸਰਕਾਰ ਨੇ ਫੇਨੀ ਤੂਫ਼ਾਨ ਦੀ ਆਮਦ ਨੂੰ ਦੇਖਦਿਆਂ ਬੁੱਧਵਾਰ 2 ਮਈ ਤੋਂ ਸਾਰੇ ਸਕੂਲ, ਕਾਲਜਾਂ ਨੂੰ ਬੰਦ ਕਰਵਾਉਦ ਦੇ ਹੁਕਮ ਜਾਰੀ ਕਰ ਦਿੱਤੇ ਹਨ। ਤੂਫ਼ਾਨ ਫ਼ੇਨੀ ਦੇ ਓਡੀਸ਼ਾ ਦੇ ਕੰਢੇ ਤੇ 3 ਮਈ ਨੂੰ ਪੁੱਜਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ 11 ਜ਼ਿਲ੍ਹਿਆਂ ਚ ਚੋਣ ਜ਼ਾਬਤਾ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੁਰੱਖਿਆ ਦੇ ਸਾਰੇ ਇੰਤਜ਼ਾਮ ਮੁਕੰਮਲ ਕਰ ਲੈਣ ਦੇ ਹੁਕਮ ਜਾਰੀ ਕੀਤੇ ਹਨ।

 

ਸਰਕਾਰੀ ਬੁਲਾਰੇ ਮੁਤਾਬਕ ਨੁਕਸਾਨ ਜਾਣ ਵਾਲੇ ਜ਼ਿਲ੍ਹਿਆਂ ਦੇ ਲੋਕ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਣ ਦਾ ਕੰਮ ਸ਼ੁਰੂ ਹੋ ਚੁਕਿਆ ਹੈ। ਲੋਕਾਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਵੰਡੇ ਪੱਧਰ ਤੇ ਚਲ ਰਿਹਾ ਹੈ। ਦਵਾਈਆਂ ਅਤੇ ਹਸਪਤਾਲਾਂ ਨੂੰ ਤੁਰੰਤ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ 879 ਕੈਂਪਾਂ ਚ ਮੁਫਤ ਭੋਜਨ, ਸਾਫ ਪਾਣੀ, ਰੋਸ਼ਨੀ, ਸਿਹਤ ਅਤੇ ਸਫਾਈ ਦਾ ਇੰਤਜ਼ਾਮ ਪਹਿਲਾਂ ਹੀ ਕੀਤਾ ਜਾ ਚੱਕਾ ਹੈ। ਐਨਡੀਆਰਐਫ਼ ਦੀਆਂ 28 ਟੀਮਾਂ, ਓਡੀਆਰਏਐਫ਼ ਦੀਆਂ 20 ਇਕਾਈਆਂ ਅਤੇ ਹੋਰਨਾਂ ਫ਼ਾਇਰ ਬ੍ਰਿਗੇਡ ਇਕਾਈਆਂ ਨੂੰ ਲੋੜੀਂਦੀਆਂ ਥਾਵਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।

 

ਤੂਫ਼ਾਨ ਫ਼ੇਨੀ ਬਾਰੇ ਮੌਸਮ ਵਿਭਾਗ ਨੇ ਕਿਹਾ ਹੈ ਕਿ 3 ਮਈ ਨੂੰ ਦੁਪਹਿਰ ਨੂੰ 175-185 ਕਿਲੋਮੀਟਰ ਤੋਂ 205 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘਣ ਦੀ ਸੰਭਾਵਨਾ ਹੈ।

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fani Cyclone Alert: Odisha Officials vacations canceled and school and college closed