ਫੇਨੀ ਚੱਕਰਵਾਤ ਆਉਣ ਬਾਅਦ ਸ਼ੁੱਕਰਵਾਰ ਨੂੰ ਉੜੀਸਾ ਦੇ ਇਕ ਰੇਲਵੇ ਹਸਪਤਾਲ ਵਿਚ ਪੈਦਾ ਹੋਈ ਇਕ ਬੱਚੀ ਦਾ ਨਾਮ ਡਾਕਟਰਾਂ ਨੇ ਬੇਬੀ ਫੇਨੀ ਰੱਖਿਆ। ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਦਾ ਜਨਮ ਸਵੇਰੇ 11 ਵਜਕੇ ਤਿੰਨ ਮਿੰਟ ਉਤੇ ਮੰਚੇਸ਼ਵਰ ਦੇ ਇਕ ਰੇਲਵੇ ਹਸਪਤਾਲ ਵਿਚ ਹੋਇਆ। ਇਹ ਸਥਾਨ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਸਿਰਫ ਪੰਜ ਕਿਲੋਮੀਟਰ ਦੂਰ ਹੈ।
ਉਨ੍ਹਾਂ ਦੱਸਿਆ ਕਿ ਫੇਨੀ ਚੱਕਰਵਾਤ ਬਾਹਰ ਆਪਣਾ ਕਹਿਰ ਮਚਾ ਰਿਹਾ ਸੀ, ਪ੍ਰੰਤੂ ਡਾਕਟਰਾਂ ਨੇ ਸ਼ਾਂਤੀ ਬਣਾਈ ਰੱਖਦੇ ਹੋਏ ਬੱਚੀ ਨੂੰ ਸੁਰੱਖਿਅਤ ਇਸ ਦੁਨੀਆ ਵਿਚ ਲਿਆਉਣ ਵਿਚ ਮਦਦ ਕੀਤੀ। ਭੁਵਨੇਸ਼ਵਰ ਮੁੱਖ ਦਫ਼ਤਰ ਦੇ ਪੂਰਵੀ ਤਟ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਚੀ 32 ਸਾਲਾ ਇਕ ਰੇਲਵੇ ਕਰਮਚਾਰੀ ਦੀ ਹੈ। ਉਹ ਮੰਚੇਸ਼ਵਰ ਸਥਿਤ ਕੋਚ ਰਿਪੇਅਰ ਵਰਕਸ਼ਾਪ ਵਿਚ ਸਹਾਇਕ ਤੌਰ ਉਤੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੱਚੀ ਅਤੇ ਮਾਂ ਦੋਵੇਂ ਸੁਰੱਖਿਅਤ ਹਨ।
Bhubaneswar: A 32-year-old woman gave birth to a baby girl in Railway Hospital today at 11:03 AM. Baby has been named after the cyclonic storm, Fani. The woman is a railway employee, working as a helper at Coach Repair Workshop, Mancheswar. Both the mother&child are fine. #Odisha pic.twitter.com/xHGTkFPlAe
— ANI (@ANI) May 3, 2019
ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਬੱਚੀ ਦੇ ਮਾਤਾ–ਪਿਤਾ ਇਹ ਨਾਮ ਰੱਖਣਾ ਚਾਹੁੰਦੇ ਹਨ ਜਾਂ ਨਹੀਂ। ਭਾਰਤ ਮੌਸਮ ਵਿਭਾਗ ਦੇ ਇਕ ਵਧੀਕ ਡਾਇਰੈਕਟਰ ਮਹਾਪਾਤਰਾ ਨੇ ਦੱਸਿਆ ਕਿ ‘ਫੇਨੀ ਦਾ ਮਤਲਬ ਸੱਪ ਦਾ ਸਿਰ ਹੁੰਦਾ ਹੈ ਅਤੇ ਇਹ ਨਾਮ ਬੰਗਲਾਦੇਸ਼ ਵੱਲੋਂ ਦਿੱਤਾ ਗਿਆ ਹੈ।