ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੇਨੀ ਤੂਫ਼ਾਨ ਦੀ ਦੇਸ਼ ’ਚ ਭਾਰੀ ਤਬਾਹੀ ਨਾਲ ਹੋਈ ਆਮਦ

ਫ਼ੇਨੀ ਤੂਫ਼ਾਨ ਨੇ ਸ਼ੁੱਕਰਵਾਰ ਨੂੰ ਸਵੇਰ ਲਗਭਗ 9 ਵਜੇ ਓਡੀਸ਼ਾ ਦੇ ਕੰਢੇ ਤੇ ਦਸਤਕ ਦੇ ਦਿੱਤੀ ਹੈ। ਓਡੀਸ਼ਾ ਦੇ ਪੁਰੀ ਸਮੇਤ ਹੋਰਨਾਂ ਕਈ ਕੰਢੇ ਵਾਲੇ ਇਲਾਕਿਆਂ ਚ ਇਸ ਦੇ ਕਾਰਨ ਲਗਭਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਨਾਲ ਹੀ ਭਾਰੀ ਹਨੇਰੀ ਤੇ ਮੀਂਹ ਦਾ ਵੀ ਪੂਰਾ ਜ਼ੋਰ ਪਿਆ ਹੋਇਆ ਹੈ। ਸਿੱਟੇ ਵਜੋਂ ਪੁਰੀ ਤੇ ਭੁਵਨੇਸ਼ਵਰ ਚ ਕਈ ਸਥਾਨਾਂ ’ਤੇ ਦਰਖ਼ਤ ਤੇ ਬਿਜਲੀ ਦੇ ਖੰਭੇ ਵੀ ਡਿੱਗ ਗਏ ਹਨ।

 

ਸੂਬਾ ਸਰਕਾਰ ਨੇ ਓਡੀਸ਼ਾ ਚ ਲਗਭਗ 11 ਲੱਖ ਲੋਕਾਂ ਨੂੰ ਸੁਰੱਖਿਤ ਸਥਾਨਾਂ ਤੇ ਭੇਜ ਦਿੱਤਾ ਹੈ। ਨਾਲ ਹੀ ਹੋਰਨਾਂ ਲੋਕਾਂ ਨੂੰ ਘਰਾਂ ਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਓਡੀਸ਼ਾ ਦੇ 17 ਜ਼ਿਲ੍ਹਿਆਂ ਚ ਫੇਨੀ ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਸਾਰੇ ਸਕੂਲ, ਕਾਲਜਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

 

ੳਡੀਸ਼ਾ ਚ ਫ਼ੇਨੀ ਤੂਫ਼ਾਨ ਦੇ ਪੁੱਜਣ ਦਾ ਅਸਰ ਆਂਧਰਾ ਪ੍ਰਦੇਸ਼ ਦੇ ਕੰਢੀ ਇਲਾਕਿਆਂ ’ਤੇ ਵੀ ਦਿੱਖ ਰਿਹਾ ਹੈ। ਇਥੇ ਦੇ ਵਿਸ਼ਾਖਾਪਟਨਮ ਚ ਸਮੁੰਦਰੀ ਕੰਢੇ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਨਾਲ ਹੀ ਉੱਚੀ ਸਮੁੰਦਰੀ ਲਹਿਰਾਂ ਵੀ ਉੱਠ ਰਹੀ ਹਨ। ਫੇਨੀ ਤੂਫ਼ਾਨ ਦੇ ਲੰਘਣ ਬਾਅਦ ਦੇ ਹਾਲਾਤ ਤੋਂ ਨਜਿੱਠਣ ਲਈ ਭਾਰਤੀ ਕੋਸਟ ਗਾਰਡ ਨੇ ਰਾਹਤ ਅਤੇ ਬਚਾਅ ਦੀਆਂ 34 ਟੀਮਾਂ ਤਾਇਨਾਤ ਕੀਤੀਆਂ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fani cyclone entered in india with heavy damage