ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੇਨੀ ਦਾ ਕਹਿਰ, ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਕਾਰਨ 5 ਮੌਤਾਂ

Fani Cyclone: ਫ਼ੇਨੀ ਤੂਫ਼ਾਨ ਦਾ ਅਸਰ ਵੀਰਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਚ ਵੀ ਦੇਖਣ ਨੂੰ ਮਿਲਿਆ। ਚੰਦੌਲੀ ਜ਼ਿਲ੍ਹੇ ਚ ਹਨੇਰੀ, ਤੇਜ਼ ਮੀਂਹ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਬੱਚੇ ਸਮੇਤ ਹੁਣ ਤਕ 5 ਲੋਕਾਂ ਦੀ ਮੌਤ ਹੋ ਗਈ ਹੈ।

 

ਜਾਣਕਾਰੀ ਮੁਤਾਬਕ ਫ਼ੇਨੀ ਤੂਫ਼ਾਨ ਕਾਰਨ ਮਾਰੇ ਗਏ ਲੋਕਾਂ ਚ ਚੰਦੌਲੀ ਜ਼ਿਲ੍ਹੇ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ 22 ਸਾਲਾ ਬੁੱਲੂ, 25 ਸਾਲਾ ਸੰਤੋਸ਼, 18 ਸਾਲਾ ਰਿਜ਼ਵਾਨ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅੱਧਾ ਦਰਜਨ ਲੋਕ ਝੁਲਸ ਗਏ ਹਨ।

 

ਦੂਜੇ ਪਾਸੇ ਜ਼ਿਲ੍ਹੇ ਦੇ ਇਕ ਪਿੰਡ ਚ 55 ਸਾਲਾ ਰਾਜੇਸ਼ ਦੀ ਨਿੰਮ ਦਾ ਦਰਖ਼ਤ ਉਪਰ ਡਿੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਇਕ ਹੋਰ ਪਿੰਡ ਚ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ। ਜਦਕਿ ਝੁਲਸੇ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸੋਨਭਦ੍ਰ ਦੇ ਟੋਲ ਪਲਾਜ਼ਾ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fani Cyclone Havoc 5 killed in thunderstorm in Chandauli and Sonbhadra cities of Uttar Pradesh