ਬੰਗਾਲ ਦੀ ਖਾੜੀ ਚ ਉਠੇ ਚੱਕਰਵਾਤੀ ਤੂਫ਼ਾਨ ਫੇਨੀ (Fani Cyclone) ਨੇ ਉੱਤਰ ਭਾਰਤ ਚ ਵੀ ਦਸਤਕ ਦੇ ਦਿੱਤੀ ਹੈ। ਸਿਖਰ ਦੁਪਹਿਰੇ ਦੌਰਾਨ ਅਚਾਨਕ ਤੇਜ਼ ਹਵਾਵਾਂ ਦੇ ਨਾਲ ਹੀ ਕਾਲੇ ਬੱਦਲਾਂ ਨੇ ਦਸਤਕ ਦਿੱਤੀ ਤਾਂ ਇਕ ਵਾਰ ਕਿਸਾਨ ਡਰ ਗਏ। ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਤੇਜ਼ ਮੀਂਹ ਅਤੇ ਗੜੇ ਪੈਣ ਨਾਲ ਵੀ ਖੇਤਾਂਚ ਖੜ੍ਹੀ ਫਸਲ ਤਬਾਹ ਹੋ ਗਈ।
ਮੌਸਮ ਵਿਗਿਆਨੀਆਂ ਵਲੋਂ ਜਾਰੀ ਕੀਤੀ ਗਈ ਚੇਤਾਵਨੀ ਜਿਸ ਮਗਰੋਂ ਤੂਫ਼ਾਨ ਫੇਨੀ ਕਾਰਨ ਚੱਲਣ ਵਾਲੀਆਂ 30 ਤੋਂ 40 ਕਿਲੋਮੀਟਰ ਘੰਟਾ ਦੀ ਰਫ਼ਤਾਰ ਨਾਲ ਚਲਣ ਵਾਲੀਆਂ ਹਾਵਾਵਾਂ ਨਾਲ ਮੱਧਾ ਮੀਂਹ ਪੈਣ ਦੀ ਗੱਲ ਵੀ ਸਹੀ ਸਾਬਿਤ ਹੋਈ। ਅਚਾਨਕ ਪਏ ਤੇਜ਼ੀ ਮੀਂਹ ਦੌਰਾਨ ਗੜੇ ਪਏ। ਉੱਤਰ ਪ੍ਰਦੇਸ਼ ਦੇ ਸ਼ਾਹਬਾਦ ਚ ਸ਼ਾਮ ਹੁੰਦੇ ਹੀ ਬਿਜਲੀ ਚਮਕੀ ਅਤੇ ਗੜੇ ਪੈਂਦੇ ਨਜ਼ਰ ਆਏ।
ਜ਼ਿਲ੍ਹਾ ਪ੍ਰਸ਼ਾਸਨ ਨੇ ਚੇਤਾਵਨੀ ਜਾਰੀ ਕਰਦਿਆਂ ਕਿਸਾਨਾਂ ਤੋਂ ਖੇਤਾਂ ਚ ਕੱਟੀ ਪਈ ਫਸਲ ਨੂੰ ਤੁਰੰਤ ਚੁੱਕ ਲੈਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਇਸ ਤੂਫਾਨ ਦਾ ਅਸਰ 2 ਮਈ ਤੋਂ 4 ਮਈ ਤੱਕ ਰਹੇਗਾ।
.