ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Fani Cyclone: ਚੱਕਰਵਾਤ ਨਾਲ ਲਗਭਗ 12,000 ਕਰੋੜ ਦਾ ਹੋਇਆ ਨੁਕਸਾਨ

ਉੜੀਸਾ ਸਰਕਾਰ ਨੇ ਭਿਆਨਕ ਤੂਫਾਨ ਫੇਨੀ ਨਾਲ ਸੂਬੇ ਨੂੰ ਕਰੀਬ 12,000 ਕਰੋੜ ਰੁਪਏ ਦੇ ਨੁਕਸਾਨ ਕਰਨ ਦਾ ਅਨੁਮਾਨ ਲਗਾਇਆ ਹੈ। ਨਾਲ ਹੀ ਉਸ ਨੇ ਆਫ਼ਤ ਰਾਹਤ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ। 

 

ਇਸ ਤੂਫ਼ਾਨ ਕਾਰਨ ਸੂਬੇ ਵਿੱਚ ਘੱਟ ਤੋਂ ਘੱਟ 64 ਲੋਕਾਂ ਦੀ ਮੌਤ ਹੋਈ ਹੈ ਅਤੇ 5 ਲੱਖ ਤੋਂ ਜ਼ਿਆਦਾ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ। ਚੱਕਰਵਾਤ ਨਾਲ ਤਬਾਹ ਖੇਤਰਾਂ ਵਿਚ ਵੱਡੇ ਪੱਧਰ 'ਤੇ ਮੁੜਬਸੇਵੇ ਦਾ ਕੰਮ ਸ਼ੁਰੂ ਹੋ ਗਿਆ ਹੈ। ਰਾਜ ਸਰਕਾਰ ਨੇ ਸੂਬੇ ਦੇ ਦੌਰੇ ਲਈ ਆਈ ਅੰਤਰ ਮੰਤਰਾਲੀ ਟੀਮ ਨੂੰ ਇੱਕ ਰਿਪੋਰਟ ਸੌਂਪ ਕੇ ਕਿਹਾ ਹੈ ਕਿ  12,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 


ਰਿਪੋਰਟ ਅਨੁਸਾਰ, 5.175 ਕਰੋੜ ਰੁਪਏ ਦੀ ਜਨਤਕ ਸੰਪਤੀ ਦਾ ਨੁਕਸਾਨ ਹੋਇਆ ਹੈ ਜਦਕਿ ਰਾਹਤ ਅਤੇ ਬਚਾਅ ਕਾਰਜ ਲਈ 6767,56 ਕਰੋੜ ਰੁਪਏ ਦੀ ਅੰਦਾਜ਼ਨ ਖ਼ਰਚ ਹੋਣ ਦਾ ਅੰਦਾਜ਼ਾ ਹੈ। 


ਵਿਸ਼ੇਸ਼ ਰਾਹਤ ਕਮਿਸ਼ਨਰ ਬੀ ਪੀ ਸੇਠੀ ਨੇ ਕਿਹਾ, "ਅਸੀਂ ਕੇਂਦਰੀ ਟੀਮ ਨੂੰ ਅੰਤਰਿਮ ਨੁਕਸਾਨ ਦਾ ਅੰਕੜਾ ਦਿੱਤਾ ਹੈ। ਇਹ ਰਕਮ ਵਧਾਈ ਜਾ ਸਕਦੀ ਹੈ ਕਿਉਂਕਿ ਤੂਫ਼ਾਨ ਕਾਰਨ ਹੋਣ ਵਾਲੇ ਅਸਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਅਧਿਕਾਰੀ ਘਰ-ਘਰ ਜਾ ਕੇ ਸਰਵੇਖਣ ਕਰਨਗੇ। ਸਰਕਾਰ ਵਿਸਤਾਰਤ ਸਰਵੇਖਣ ਦੇ ਪੂਰਾ ਹੋਣ ਉੱਤੇ ਨੁਕਸਾਨ ਉੱਤੇ ਇੱਕ ਪੂਰੀ ਰਿਪੋਰਟ ਤਿਆਰ ਕਰੇਗੀ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fani Cyclone loss of about Rs 12000 crore